ਢੇਰ, 14 ਜੁਲਾਈ (ਸ਼ਿਵ ਕੁਮਾਰ ਕਾਲੀਆ)-ਕਾਰਗਿਲ ਸ਼ਹੀਦ ਗੋਪਾਲ ਸਿੰਘ ਢੇਰ ਦੀ 26ਵੀਂ ਬਰਸੀ ਉਹਨਾਂ ਦੇ ਗ੍ਰਹਿ ਪਿੰਡ ਢੇਰ ਵਿਖੇ ਮਨਾਈ ਗਈ | ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਚਮਕੌਰ ਸਾਹਿਬ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ | ਇਸ ਮੌਕੇ 'ਤੇ ਵੱਖ-ਵੱਖ ਪਾਰਟੀ ਆਗੂਆਂ ਵਲੋਂ ਸ਼ਹੀਦ ਗੋਪਾਲ ਸਿੰਘ ਢੇਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਅਵਸਰ 'ਤੇ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ, ਭਵਨ ਸਿੰਘ, ਜਗਤਾਰ ਸਿੰਘ, ਭਾਈ ਅਜਮੇਰ ਸਿੰਘ ਢੇਰ, ਮੱਖਣ ਸਿੰਘ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਗੋਗੀ, ਪ੍ਰੇਮ ਸਿੰਘ ਅਟਵਾਲ, ਕੰਵਲ ਸਿੰਘ ਵੇਲਾ, ਹੈਪੀ ਫ਼ੌਜੀ, ਤਰਸੇਮ ਸਿੰਘ ਫ਼ੌਜੀ, ਮੰਗਲ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ ਮਜਾਰੀ, ਮਾਸਟਰ ਜੋਗਾ ਸਿੰਘ, ਰਜਿੰਦਰ ਸਿੰਘ ਢੇਰ, ਰਾਜਿੰਦਰਾ ਸਿੰਘ ਡੋਡ, ਫ਼ੌਜੀ ਸੱਜਣ ਸਿੰਘ, ਪੁਸ਼ਪਾ ਦੇਵੀ ਸਾਬਕਾ ਸਰਪੰਚ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |