29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਰੁਜ਼ਗਾਰ ਕੈਂਪ ਅੱਜ

ਅਜੀਤ ਡੈਸਕ 15-07-2025
ਰੂਪਨਗਰ, 14 ਜੁਲਾਈ (ਸਤਨਾਮ ਸਿੰਘ ਸੱਤੀ) - ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਹਫਤਾਵਰੀ ਕੈਂਪਾਂ ਦੀ ਲੜੀ ਤਹਿਤ ਰੋਜ਼ਗਾਰ ਕੈਂਪ 15 ਜੁਲਾਈ 2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿਚ ਹੈਲਥ ਕੈਪਸ ਇੰਡੀਆ ਲਿਮਟਿਡ ਕੰਪਨੀ ਤੇ ਐਸ.ਐਮ.ਐਲ ਆਈਸੂਯੂ ਲਿਮਟਿਡ (ਸਵਰਾਜ਼ ਮਾਜ਼ਦਾ) ਕੰਪਨੀ ਵਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮਸ਼ੀਨ ਆਪਰੇਟਰ ਦੀਆਂ 50 ਅਸਾਮੀਆਂ ਲਈ ਆਈ.ਟੀ.ਆਈ. (ਕੋਈ ਵੀ) ਯੋਗਤਾ ਵਾਲੇ ਨੌਜਵਾਨਾਂ ਦੀ ਇੰਟਰਵਿਊ ਲਈ ਜਾਵੇਗੀ ਤੇ ਇਸ ਅਸਾਮੀ ਲਈ ਚੁਣੇ ਜਾਣ ਵਾਲੇ ਉਮੀਦਵਾਰ ਨੂੰ 12000/- (ਪੀ.ਐਫ. + ਈ.ਐਸ.ਆਈ.) ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਸਹਾਇਕ ਦੀਆਂ 50 ਅਸਾਮੀਆਂ ਲਈ ਦਸਵੀਂ ਜਾਂ ਬਾਰਵੀਂ ਪਾਸ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਤੇ ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10,500/- ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਉਮੀਦਵਾਰ ਦੀ ਉਮਰ 18-40 ਸਾਲ ਹੋਣੀ ਚਾਹੀਦੀ ਹੈ | ਕੈਮਿਸਟ ਦੀਆਂ 50 ਅਸਾਮੀਆਂ ਲਈ ਬੀ.ਐਸ.ਸੀ (ਰਸਾਇਣ ਵਿਗਿਆਨ) ਯੋਗਤਾ ਲੋੜੀਂਦੀ ਹੈ | ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15000/- ਪ੍ਰਤੀ ਮਹੀਨਾ ਤਨਖਾਹ ਤੇ ਪੀ.ਐਫ + ਈ.ਐਸ.ਆਈ. ਆਦਿ ਸਹੂਲਤਾਂ ਮਿਲਣਗੀਆਂ | ਕੰਪਨੀ ਵਲੋਂ ਇੱਕ ਸਾਲ ਦੀ ਰਿਹਾਇਸ਼, ਘੱਟ ਰੇਟ ਤੇ ਭੋਜਨ ਅਤੇ ਬੱਸ ਸੇਵਾ ਆਦਿ ਦੀ ਸਹੂਲਤ ਮਿਲੇਗੀ | ਇਸ ਤੋਂ ਇਲਾਵਾ ਹਫਤਾਵਾਰੀ ਇੱਕ ਛੁੱਟੀ ਮਿਲੇਗੀ | ਨੌਕਰੀ ਕਰਨ ਦਾ ਸਥਾਨ ਪਿੰਡ ਫਤਿਹਪੁਰ ਮਾਜਰਾ ਜੱਟਾਂ ਐਸ.ਬੀ.ਐਸ. ਨਗਰ ਹੈ | ਇਸ ਤੋਂ ਇਲਾਵਾ ਐਸ.ਐਮ.ਐਲ ਆਈਸੂਯੂ ਲਿਮਟਿਡ (ਸਵਰਾਜ਼ ਮਾਜ਼ਦਾ) ਕੰਪਨੀ ਵਲੋਂ ਸੁਰੱਖਿਆ ਗਾਰਡ ਦੀਆਂ 10 ਅਸਾਮੀਆਂ ਲਈ ਦਸ ਵੀਂ ਅਤੇ ਬਾਰ੍ਹਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ | ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 12,577/- ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਪੀ.ਐੱਫ+ਈ.ਐਸ.ਆਈ ਦੀ ਸੁਵਿਧਾ ਮਿਲੇਗੀ | ਫਾਇਰਮੈਨ ਦੀਆਂ 4 ਅਸਾਮੀਆਂ ਲਈ ਫਾਇਰਮੈਨ ਡਿਪਲੋਮਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 13,800/- ਪ੍ਰਤੀ ਮਹੀਨਾ ਤਨਖ਼ਾਹ ਅਤੇ ਪੀ.ਐੱਫ ਅਤੇ ਈ.ਐਸ.ਆਈ ਦੀ ਸੁਵਿਧਾ ਮਿਲੇਗੀ | ਉਮੀਦਵਾਰ ਦੀ ਲੰਬਾਈ 5 ਫੁੱਟ 7 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ | ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਰੂਪਨਗਰ ਹੈ | ਇਸ ਕੈਂਪ ਵਿਚ ਕੇਵਲ ਪੁਰਸ਼ ਉਮੀਦਵਾਰ ਭਾਗ ਲੈ ਸਕਦੇ ਹਨ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ | ਵਧੇਰੇ ਜਾਣਕਾਰੀ ਲਈ 01881-222104 ਹੈ |
ਪਿਛਲੀ ਖ਼ਬਰ ਬਰਸਾਤੀ ਮੌਸਮ 'ਚ ਦੂਸ਼ਿਤ ਪਾਣੀ ਤੇ ਮੱਛਰ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਜ਼ਰੂਰੀ- ਸਿਵਲ ਸਰਜਨ ਅਗਲੀ ਖ਼ਬਰ ਸ਼ਹੀਦ ਗੋਪਾਲ ਸਿੰਘ ਢੇਰ ਦੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।