ਸ੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਕਰਨੈਲ ਸਿੰਘ)- ਦੇਰ ਰਾਤ ਚੋਰਾਂ ਵਲੋਂ ਇਲਾਕੇ ਅੰਦਰ ਚੋਰੀਆਂ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਗੁਰਨਾਮ ਸਿੰਘ ਪੁੱਤਰ ਦੌਲਤ ਰਾਮ ਵਾਸੀ ਨਿੱਕੂਵਾਲ ਨੇ ਦੱਸਿਆ ਕਿ ਉਸ ਦੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਲਾਗੇ ਗੁਰੂ ਨਾਨਕ ਸਵੀਟਸ ਦੀ ਦੁਕਾਨ ਹੈ | ਦੇਰ ਰਾਤ ਚੌਰਾਂ ਵਲੋਂ ਤਾਲੇ ਤੋੜ ਕੇ ਦੁਕਾਨ ਦੀ ਫਰੋਲਾ-ਫਰਾਲੀ ਕੀਤੀ ਗਈ | ਇਸ ਤੋਂ ਬਿਨ੍ਹਾਂ 10 ਹਜ਼ਾਰ ਦੇ ਲਗਭਗ ਨਗਦੀ ਚੋਰੀ ਕਰ ਲਈ ਗਈ | ਇਸ ਤੋਂ ਬਿਨ੍ਹਾਂ ਸੁਰਿੰਦਰ ਕਰਿਆਨਾਂ ਸਟੋਰ ਦੇ ਵੀ ਸ਼ਟਰ ਤੋੜੇ ਗਏ ਜਦੋਕਿ ਸਰਕਾਰੀ ਪ੍ਰਾਇਮਰੀ ਸਕੂਲ ਮਟੌਰ ਵਿਖੇ ਸਟੀਲ ਦੇ ਭਾਂਡਿਆਂ ਨੂੰ ਚੋਰੀ ਕਰ ਲਿਆ ਗਿਆ | ਕੋਟਲਾ ਵਿਖੇ ਵੀ ਇੱਕ ਹਲਵਾਈ ਦੀ ਦੁਕਾਨ ਵਿਖੇ ਵੀ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪੀੜਤਾਂ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ |