05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ਼ੋ੍ਰਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦਾ ਸਨਮਾਨ <br/>

ਅਜੀਤ ਡੈਸਕ 21-07-2025
ਭੀਖੀ, 20 ਜੁਲਾਈ (ਬਲਕਾਰ ਸਿੰਘ ਸਹੋਤਾ)- ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਭੀਖੀ ਸਰਕਲ ਦੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਜ਼ਿਲ੍ਹਾ ਦਿਹਾਤੀ ਮਾਨਸਾ ਅਤੇ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਸ਼ਹਿਰੀ ਮਾਨਸਾ ਦਾ ਉਚੇਚਾ ਸਨਮਾਨ ਕੀਤਾ ਗਿਆ | ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੇ ਦੋ ਟਕਸਾਲੀ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਸਮੁੱਚੇ ਜ਼ਿਲੇ੍ਹ ਦੇ ਅਕਾਲੀ ਕਾਰਕੁਨਾਂ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਵਾਹਦ ਪਾਰਟੀ ਹੈ, ਜੋ ਸਮੂਹ ਪੰਜਾਬੀਆਂ ਅਤੇ ਸੂਬੇ ਦੇ ਵਿਕਾਸ ਲਈ ਹਮੇਸ਼ਾ ਪ੍ਰਤੀਬੱਧ ਅਤੇ ਤਤਪਰ ਰਹੀ ਹੈ | ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਲਈ ਹੁਣੇ ਤੋਂ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਜਾਵੇ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਆਪ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨਾਂ ਅਤੇ ਅਨਾੜੀ ਰਾਜਨੀਤੀ ਨੇ ਸੂਬੇ ਦੇ ਨਾਗਰਿਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਹਰ ਪਾਸੇ ਅਰਾਜਕਤਾ ਦਾ ਆਲਮ ਹੈ | ਨਵ-ਨਿਯੁਕਤ ਪ੍ਰਧਾਨਾਂ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰਨਗੇ ਅਤੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ | ਇਸ ਮੌਕੇ ਪਿ੍ਤਪਾਲ ਸ਼ਰਮਾ, ਗੁਰਇਕਬਾਲ ਸਿੰਘ ਬਾਲੀ, ਕੁਲਵੰਤ ਸਿੰਘ ਹੀਰੋਂ, ਕੁਲਸ਼ੇਰ ਸਿੰਘ ਰੂਬਲ, ਹਰਪ੍ਰੀਤ ਸਿੰਘ ਚਹਿਲ, ਸੁਰੇਸ਼ ਕੁਮਾਰ ਸਮਾਉਂ, ਸੁਖਦੀਪ ਸਿੰਘ, ਵਿਜੇ ਕੁਮਾਰ, ਬਲਜੀਤ ਸਿੰਘ ਅਤਲਾ, ਕਰਮਜੀਤ ਸਿੰਘ ਸਮਾਉਂ, ਚਿਤਵੰਤ ਕੌਰ ਸਮਾਉਂ, ਸੁਖਵਿੰਦਰ ਸਿੰਘ ਬਾਬੇ ਕਾ, ਮੋਹਰ ਸਿੰਘ ਕੂੰਨਰ, ਗੁਰਤੇਜ ਸਿੰਘ ਮੌਜੋਂ ਕਲਾਂ, ਹਰਵੀਰ ਸਿੰਘ ਜੱਸੜਵਾਲਾ, ਜੀਵਨ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਅਦਬੀਆਂ ਦੇ ਮਾਮਲੇ 'ਤੇ ਸਿਆਸਤ ਨਹੀਂ ਸਹੀ ਜਾਂਚ ਹੋਵੇ- ਸਾਹਨੀ ਅਗਲੀ ਖ਼ਬਰ ਭਾਜਪਾ ਆਗੂ ਵਲੋਂ ਪਹਿਲੀ ਪੈਦਲ ਕਾਂਵੜ ਯਾਤਰਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।