05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਜਪਾ ਆਗੂ ਵਲੋਂ ਪਹਿਲੀ ਪੈਦਲ ਕਾਂਵੜ ਯਾਤਰਾ ਰਵਾਨਾ <br/>

ਅਜੀਤ ਡੈਸਕ 21-07-2025
ਬੁਢਲਾਡਾ, 20 ਜੁਲਾਈ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ 'ਭੋਲੇ ਕੀ ਫ਼ੌਜ, ਕਰੇਗੀ ਮੌਜ' ਕਾਂਵੜ ਸੰਘ ਬੁਢਲਾਡਾ ਵਲੋਂ ਕੀਤੀ ਜਾ ਰਹੀ ਪਹਿਲੀ ਪੈਦਲ ਕਾਂਵੜ ਯਾਤਰਾ ਨੂੰ ਇੱਥੋਂ ਰਵਾਨਾ ਕਰਨ ਦੀ ਰਸਮ ਭਾਜਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਅਦਾ ਕੀਤੀ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਦੇਸ਼ ਭਰ ਦੇ ਕਾਂਵੜੀ ਹਰਿਦੁਆਰ ਤੋਂ ਗੰਗਾ ਦਾ ਪਵਿੱਤਰ ਜਲ ਲਿਆ ਕੇ ਸ਼ਿਵ ਭੋਲੇ ਦੀ ਪਵਿੱਤਰ ਮੂਰਤੀ ਨੂੰ ਅਰਪਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ ਅਜਿਹੇ ਕਾਰਜਾਂ 'ਚ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਸੰਜੀਵ ਕੁਮਾਰ, ਬਿੱਟੂ ਕੁਮਾਰ, ਲੱਕੀ ਕੁਮਾਰ, ਕਾਲਾ ਬਤਰਾ, ਦੀਪਕ ਕੁਮਾਰ, ਅਰੁਣ ਕੁਮਾਰ, ਗਗਨ ਕੁਮਾਰ, ਦਿਨੇਸ਼ ਕੁਮਾਰ, ਹੈਪੀ ਕੁਮਾਰ, ਰਿਸ਼ੂ ਕੁਮਾਰ, ਭਾਜਪਾ ਆਗੂ ਅਮਨ ਗੁਰੂ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦਾ ਸਨਮਾਨ <br/> ਅਗਲੀ ਖ਼ਬਰ ਬੇਰੁਜ਼ਗਾਰਾਂ ਵਲੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਮੋਰਚਾ 14 ਅਗਸਤ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।