05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨੇਕੀ ਫਾਊਾਡੇਸ਼ਨ ਵਲੋਂ ਲਗਾਏ ਵਣ ਮੇਲੇ 'ਚ ਲੋਕਾਂ ਨੂੰ 16 ਹਜ਼ਾਰ ਬੂਟੇ ਵੰਡੇ <br/>

ਅਜੀਤ ਡੈਸਕ 21-07-2025
ਬੁਢਲਾਡਾ, 20 ਜੁਲਾਈ (ਸਵਰਨ ਸਿੰਘ ਰਾਹੀ)- ਨੇਕੀ ਫਾਊਾਡੇਸ਼ਨ ਬੁਢਲਾਡਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਵਿਖੇ ਲਗਾਏ ਵਣ ਮੇਲੇ 'ਚ 8 ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਰਜਨੀਸ਼ ਵਰਮਾ ਰਾਉਂਡ ਗਲਾਸ ਫਾਊਾਡੇਸ਼ਨ ਮੋਹਾਲੀ ਸਨ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਮੇਲੇ ਦੇ ਇਲਾਕੇ ਭਰ 'ਚ 25 ਹਜ਼ਾਰ ਬੂਟੇੇ ਲਗਾਉਣ ਦੇ ਟੀਚੇ ਤਹਿਤ 80 ਤੋਂ ਵੱਧ ਕਿਸਮਾਂ ਦੇ ਛਾਂਦਾਰ, ਫਲਦਾਰ, ਫੁੱਲਦਾਰ ਅਤੇ ਸਜਾਵਟੀ 16 ਹਜ਼ਾਰ ਬੂਟਿਆਂ ਨੂੰ ਨਿਯਮਾਂ ਅਨੁਸਾਰ ਗੋਦ ਦਿੱਤਾ ਗਿਆ ਅਤੇ 9 ਹਜ਼ਾਰ ਬੂਟੇ ਵੱਖ-ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਲਗਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਰਵਾਇਤੀ ਬੀਜਾਂ ਦੀ ਪ੍ਰਦਰਸ਼ਨੀ ਅਤੇ ਪੁਰਾਤਨ ਰਵਾਇਤੀ ਰੁੱਖਾਂ ਦੀ ਸਟਾਲ ਵੀ ਲਗਾਈ ਗਈ | ਮੇਲੇ ਵਿਚ ਖੇਤੀਬਾੜੀ, ਬਾਗ਼ਬਾਨੀ, ਆਰਗੈਨਿਕ ਉਤਪਾਦ, ਖਾਦਾਂ , ਕਿਤਾਬਾਂ, ਹਰਬਲ ਚੀਜ਼ਾਂ, ਅਤੇ ਹੋਰ ਸਬੰਧਿਤ ਸਮਾਨ ਦੀਆਂ 70 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ | ਪੌਦਾ ਦੇਣ ਸਮੇਂ ਸੰਸਥਾ ਵਲੋਂ ਹਰੇਕ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਬੂਟੇ ਲਗਾਉਣ ਦੀ ਵਿਧੀ ਵੀ ਸਮਝਾਈ ਗਈ | ਆਗੂਆਂ ਨੇ ਦੱਸਿਆ ਕਿ ਸੰਸਥਾ ਵਲੋਂ ਨੇਕੀ ਨਰਸਰੀ ਬਣਾ ਕੇ ਹਰ ਸਾਲ 12 ਹਜ਼ਾਰ ਬੂਟੇ ਖ਼ੁਦ ਤਿਆਰ ਕੀਤੇ ਜਾਂਦੇ ਹਨ ਅਤੇ ਵੱਖ-ਵੱਖ ਥਾਵਾਂ 'ਤੇ ਲਗਵਾਏ ਜਾਂਦੇ ਹਨ | ਸੰਸਥਾ ਵਲੋਂ 25 ਦੇ ਕਰੀਬ ਪ੍ਰੋਜੈਕਟ ਚਲਾਏ ਜਾ ਰਹੇ ਹਨ, ਮੇਲੇ ਦੀ ਸਫਲਤਾ ਲਈ ਵਣ ਵਿਭਾਗ ਮਾਨਸਾ, ਸਕੂਲ ਪਿ੍ੰਸੀਪਲ ਅਤੇ ਸਟਾਫ਼, ਸਾਬਕਾ ਸੈਨਿਕਾਂ ਦੀ ਟੀਮ, ਰਹਿਮਤ ਫਾਊਾਡੇਸ਼ਨ ਦੇ ਵਲੰਟੀਅਰਾਂ, ਮੁਨੀਮ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਵਲੰਟੀਅਰਾਂ ਨੇ ਮੁੱਖ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਪਿੰਡ ਕਾਹਨਗੜ੍ਹ ਇਕਾਈ ਦਾ ਗਠਨ <br/> ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਬੀਰੇਵਾਲਾ ਤੇ ਝੇਰਿਆਂਵਾਲੀ 'ਚ ਇਕੱਤਰਤਾਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।