ਝੁਨੀਰ, 20 ਜੁਲਾਈ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਬੀਰੇਵਾਲਾ ਅਤੇ ਝੇਰਿਆਂਵਾਲੀ ਵਿਖੇ ਇਕੱਤਰਤਾਵਾਂ ਕੀਤੀਆਂ ਗਈਆਂ | ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਤੇ ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਂਨੰਦੀ ਨੇ ਦੱਸਿਆ ਕਿ ਪਿਛਲੇ ਮਹੀਨਿਆਂ 'ਚ ਕਣਕ 'ਤੇ ਗੜੇਮਾਰੀ ਹੋਈ ਸੀ, ਉਸ ਦਾ ਮੁਆਵਜ਼ਾ ਹਾਲੇ ਤੱਕ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਗਿਆ | ਉਨ੍ਹਾਂ ਦੱਸਆ ਕਿ ਜਥੇਬੰਦੀ ਦੇ ਸੰਘਰਸ਼ ਸਦਕਾ 17 ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਗਿਆ ਹੈ ਪਰ 2 ਪਿੰਡਾਂ ਦਾ ਮੁਆਵਜ਼ਾ ਅਜੇ ਵੀ ਬਾਕੀ ਹੈ | ਉਨ੍ਹਾਂ ਦੱਸਿਆ ਕਿ ਜਟਾਣਾ ਕਲਾਂ ਤੇ ਮੀਰਪੁਰ ਕਲਾਂ ਦਾ ਗੜੇਮਾਰੀ ਮੁਆਵਜ਼ਾ ਲੈਣ ਲਈ ਅਗਲੇ ਦਿਨਾਂ 'ਚ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਰਾਏ ਸਿੰਘ, ਕਾਂਤਾ ਸਿੰਘ, ਤੇਜਾ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |