ਮਾਨਸਾ, 20 ਜੁਲਾਈ (ਵਿ.ਪ੍ਰਤੀ)- ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਇੱਥੇ ਜ਼ਿਲ੍ਹਾ ਪ੍ਰਧਾਨ ਸੱਤਪ੍ਰਤਾਪ ਸਿੰਘ ਭੀਖੀ ਦੀ ਅਗਵਾਈ 'ਚ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ 'ਚ ਮਰਜ਼ ਕੀਤਾ ਜਾਵੇ, ਪੰਜਾਬ ਸਿਵਲ ਸਰਵਿਸਿਜ਼ ਨਿਯਮ ਅਤੇ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕੀਤਾ ਜਾਵੇ | ਵਿਧਾਇਕ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਗੁਰਪ੍ਰੀਤ ਸਿੰਘ, ਜਗਰਾਜ ਸਿੰਘ, ਗੁਰਸ਼ਰਨ ਕੌਰ, ਰਾਜਦੀਪ ਮੌਦਗਿਲ, ਰਾਜਦੀਪ ਸਿੰਘ ਹੀਰੋਂ, ਰਾਜ਼ੀਵ ਕੁਮਾਰ, ਯੋਗਰਾਜ, ਨਰਿੰਦਰ ਕੁਮਾਰ, ਰਣਜੀਤ ਕੁਮਾਰ, ਕੁਲਵਿੰਦਰ ਸਿੰਘ, ਰਕਸ਼ਾ, ਮੰਜੂ ਬਤਰਾ ਆਦਿ ਹਾਜ਼ਰ ਸਨ |