ਮਹਿਮਾ ਸਰਜਾ, 20 ਜੁਲਾਈ (ਬਲਦੇਵ ਸੰਧੂ)- ਪਿਛਲੇ ਦਿਨੀਂ ਖੇਤਰ ਵਿਚ ਹੋਈ ਜ਼ੋਰਦਾਰ ਬਾਰਸ਼ ਕਾਰਨ ਪਿੰਡ ਮਹਿਮਾ ਸਰਜਾ ਵਿਖੇ ਇਕ ਮਜ਼ਦੂਰ ਰੇਸ਼ਮ ਸਿੰਘ ਦੇ ਮਕਾਨ ਦੀ ਛੱਤ ਬੀਤੀ ਕੱਲ੍ਹ ਡਿੱਗੀ¢ ਜਾਣਕਾਰੀ ਅਨੁਸਾਰ ਮਜ਼ਦੂਰ ਰੇਸ਼ਮ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਦੇ 2 ਕਮਰੇ ਸਨ, ਜਿਨ੍ਹਾਂ ਤੇ ਸਰ-ਕਾਨਾ ਪਾਇਆ ਹੋਇਆ ਸੀ¢ ਰੇਸ਼ਮ ਸਿੰਘ ਨੇ ਦੱਸਿਆ ਕਿ ਇਕ ਕਮਰੇ ਦੀ ਛੱਤ ਪਿਛਲੀਆਂ ਬਾਰਸ਼ਾਂ ਦੌਰਾਨ ਡਿੱਗ ਗਈ ਸੀ, ਅਤੇ ਦੂਸਰੇ ਕਮਰੇ ਦੀ ਛੱਤ ਕੱਲ੍ਹ ਡਿੱਗਣ ਕਾਰਨ ਕਮਰੇ ਵਿਚ ਪਿਆ ਸਮਾਨ ਸੰਦੂਕ, ਪੇਟੀ, ਮੰਜੇ ਅਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ¢ ਪੀੜਤ ਨੇ ਕਿਹਾ ਕਿ ਉਸ ਵਿਚ ਹੋਮਿਓਗਲੋਬਿਨ ਦੀ ਘਾਟ ਹੋਣ ਕਾਰਨ ਲੰਮੇ ਤੋਂ ਬਿਮਾਰ ਚੱਲ ਰਿਹਾ ਹੈ¢ ਜਿਸ ਕਾਰਨ ਉਹ ਸਾਰਾ ਦਿਨ ਮਜ਼ਦੂਰੀ ਨਹੀਂ ਕਰ ਸਕਦਾ¢ ਉਸ ਦੀਆਂ ਦੋ ਬੇਟੀਆਂ ਇਕ ਬੇਟਾ ਹੈ, ਜਿਨ੍ਹਾਂ ਦਾ ਪਾਲਣ-ਪੋਸਣ ਪਤਨੀ ਮਜ਼ਦੂਰੀ ਕਰਕੇ ਕਰਦੀ ਹੈ, ਘਰ ਵਿਚ ਆਰਥਿਕ ਤੰਗੀ ਹੋਣ ਕਾਰਨ ਉਨ੍ਹਾਂ ਤੋਂ ਪੰਜਵੀਂ ਜਮਾਤ ਵਿਚ ਬੇਟਾ ਦਾਖਲ ਨਹੀਂ ਕਰਵਾਇਆ ਗਿਆ¢ ਪੀੜਤ ਨੇ ਕਿਹਾ ਕਿ ਸਿਰ 'ਤੇ ਹੋਰ ਛੱਤ ਨਾ ਹੋਣ ਕਾਰਨ ਉਨ੍ਹਾਂ ਦਾ ਸਮਾਨ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਧਰਮਸ਼ਾਲਾ ਵਿਚ ਰੱਖਿਆ ਗਿਆ ਹੈ¢ ਉਧਰ ਮਹਿਲਾ ਸਰਪੰਚ ਗੁਰਜੀਤ ਕÏਰ ਮਹਿਮਾ ਸਰਜਾ ਨੇ ਕਿਹਾ ਕਿ ਇਸ ਸੰਬੰਧ ਵਿਚ ਉਹ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜਲਦ ਮਿਲ ਕੇ ਪੀੜਤ ਮਜ਼ਦੂਰ ਰੇਸ਼ਮ ਸਿੰਘ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਮੰਗ ਰੱਖਣਗੇ¢ ਭਾਜਪਾ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਆਕਲੀਆਂ ਨੇ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਹਰ ਲੋੜਵੰਦ ਪਰਿਵਾਰ ਨੂੰ ਲਾਭ ਮਿਲੇਗਾ¢
ਮਹਿਮਾ ਸਰਜਾ ਵਿਖੇ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗੀ <br/>
ਅਜੀਤ ਡੈਸਕ
21-07-2025