ਸੰਗਤ ਮੰਡੀ, 20 ਜੁਲਾਈ (ਸੁਖਤੇਜ ਧਾਲੀਵਾਲ)- ਸੰਗਤ ਮੰਡੀ ਦੇ ਮੁੱਖ ਬਾਜ਼ਾਰ ਮੀਂਹ ਪੈਣ ਦੇ 6 ਦਿਨ ਬਾਅਦ ਵੀ ਪਾਣੀ ਨਾਲ ਜਿਉਂ ਦੇ ਤਿਉਂ ਭਰੇ ਹੋਏ ਖੜ੍ਹੇ ਹਨ¢ ਜਿਸ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਸਤਾਉਣ ਲੱਗਾ ਹੈ¢ ਬਾਜ਼ਾਰ 'ਚ ਜ਼ਿਆਦਾਤਰ ਪਾਣੀ ਖੜ੍ਹਨ ਨਾਲ ਇਥੋਂ ਦੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ¢ ਜਿਸ ਨੂੰ ਲੈ ਕੇ ਮੰਡੀ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ¢ ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਨਿਕਾਸੀ ਪ੍ਰਬੰਧਾਂ ਲਈ ਰਾਜਨੀਤਕ ਪਾਰਟੀਆਂ ਦੇ ਆਗੂ ਉਨ੍ਹਾਂ ਨਾਲ ਭਰੋਸਾ ਜਿਤਾ ਕੇ ਚਲੇ ਜਾਂਦੇ ਹਨ¢ ਪਰ ਇਸ ਦੇ ਹੱਲ ਲਈ ਕੋਈ ਵੀ ਠੋਸ ਕਦਮ ਨਹੀਂ ਉਠਾਉਂਦੇ¢ ਜਿਸ ਨਾਲ ਉਨ੍ਹਾਂ ਦਾ ਭਰੋਸਾ ਉਠ ਚੁੱਕਾ ਹੈ¢ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਟਿੰਕੂ, ਰਜਿੰਦਰ ਸ਼ਰਮਾ, ਅਸ਼ੋਕ ਸਿੰਗਲਾ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਚਾਹੇਂ ਤਾਂ ਇਸ ਸਮੱਸਿਆ ਦਾ ਹੱਲ ਕੁਝ ਸਮੇਂ ਵਿਚ ਹੀ ਹੋ ਸਕਦਾ ਹੈ¢ ਪਰ ਪਤਾ ਨਹੀਂ ਲੋਕਾਂ ਤੋਂ ਕਿਸ ਗੱਲ ਦਾ ਬਦਲਾ ਲਿਆ ਜਾ ਰਿਹਾ ਹੈ¢ ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲਾਂ ਕਰਨ 'ਤੇ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਦਰਦ ਜਾਣਨ ਨਹੀਂ ਆਇਆ¢ ਜਿਸ ਨੂੰ ਲੈ ਕੇ ਮੰਡੀ ਵਾਸੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਦੇ ਰੋਹ ਵਿਚ ਹਨ¢ ਉਨ੍ਹਾਂ ਕਿਹਾ ਕਿ ਲਗਾਤਾਰ ਸੀਵਰੇਜ ਅਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਇਸ ਤੋਂ ਪੈਦਾ ਹੋਏ ਮੱਛਰਾਂ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ¢ ਭਾਵੇਂ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਘਰਾਂ 'ਚ ਜਾ ਕੇ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਸੜ੍ਹਾਂਦ ਮਾਰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ¢ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਭਾਵੇਂ ਆਰਜ਼ੀ ਤੌਰ 'ਤੇ ਟੈਂਕਰਾਂ ਅਤੇ ਪੀਟਰ ਇੰਜਨ ਦੇ ਸਹਾਰੇ ਨਾਲ ਪਾਣੀ ਖੇਤਾਂ ਵਿਚ ਕੱਢਣ ਦਾ ਯਤਨ ਜ਼ਰੂਰ ਕੀਤਾ ਜਾਣ ਲੱਗਾ ਹੈ ਪ੍ਰੰਤੂ ਪੱਕੇ ਹੱਲ ਲਈ ਵਿਭਾਗ ਜਾਂ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ¢ ਮੰਡੀ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਦੁਕਾਨਦਾਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਆਰਥਿਕ ਨੁਕਸਾਨ ਨਾਲ ਕੱਖੋਂ ਹੌਲੇ ਹੋਣਾ ਪੈ ਰਿਹਾ ਹੈ¢ ਉਥੇ ਕਈ ਦੁਕਾਨਦਾਰ ਇਥੋਂ ਦੁਖੀ ਹੋ ਕੇ ਹੋਰ ਥਾਂ 'ਤੇ ਜਾਣ ਲਈ ਮਜਬੂਰ ਹੋ ਗਏ ਹਨ¢ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੁਝ ਉਮੀਦ ਜਾਗੀ ਸੀ ਪਰ ਇਹ ਸਰਕਾਰ ਤਾਂ ਪਿਛਲੇ ਸਾਢੇ ਤਿੰਨ ਸਾਲ ਤੋਂ ਵਿਕਾਸ ਕਾਰਜ ਕਰਵਾਉਣ ਲਈ ਬੁਰੀ ਤਰ੍ਹਾਂ ਅਸਫਲ ਰਹੀ ਹੈ¢ ਇਸ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਉਨ੍ਹਾਂ ਵਲੋਂ ਬਾਜ਼ਾਰ 'ਚੋਂ ਪਾਣੀ ਕੱਢਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ¢ ਪਰ ਵਾਰ-ਵਾਰ ਮੀਂਹ ਪੈਣ ਨਾਲ ਸਮੱਸਿਆ ਪੈਦਾ ਹੋ ਰਹੀ ਹੈ¢
ਮੀਂਹ ਪੈਣ ਦੇ 6 ਦਿਨ ਬਾਅਦ ਵੀ ਸੰਗਤ ਮੰਡੀ ਦੇ ਮੇਨ ਬਾਜ਼ਾਰ 'ਚ ਪਾਣੀ ਖੜ੍ਹਨ ਕਾਰਨ ਲੋਕਾਂ 'ਚ ਰੋਸ <br/>
ਅਜੀਤ ਡੈਸਕ
21-07-2025