04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਸ਼ੇੜੀ ਨੇ ਦਿਨ ਦਿਹਾੜੇ ਵਿਅਕਤੀ ਦੀ ਕੁੱਟਮਾਰ ਕਰਕੇ 10,000 ਖੋਹੇ <br/>

ਅਜੀਤ ਡੈਸਕ 21-07-2025

ਰਾਮਾਂ ਮੰਡੀ, 20 ਜੁਲਾਈ (ਤਰਸੇਮ ਸਿੰਗਲਾ)- ਅੱਜ ਦਿਨਦਿਹਾੜੇ ਸਥਾਨਕ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਮਲਕਾਣਾ ਤੋਂ ਮੋਟਰਸਾਈਕਲ ਸਵਾਰ ਇਕ ਨਸ਼ੇੜੀ ਵਲੋਂ ਕੁੱਟਮਾਰ ਕਰਕੇ 10,000 ਰੁਪਏ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ¢ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਹÏਲ ਬਣਿਆ ਹੋਇਆ ਹੈ¢ ਪੀੜਤ ਤਰਸੇਮ ਚੰਦ ਮਲਕਾਣਾ ਨੇ ਰਾਮਾਂ ਪੁਲਿਸ ਨੂੰ ਦਿੱਤੀ ਇਤਲਾਹ ਵਿਚ ਦੱਸਿਆ ਕਿ ਮੈਂ ਅੱਜ ਸਵੇਰੇ ਕਰੀਬ 11.00 ਵਜੇ ਸਥਾਨਕ ਐਲ.ਆਈ.ਸੀ.ਬੀਮਾ ਦੀ ਸ਼ਾਖਾ ਦੇ ਦਫ਼ਤਰ ਵਿਚ ਆਇਆ ਸੀ ਕਿ ਸ਼ਾਖਾ ਦੇ ਬਾਹਰ ਖੜ੍ਹੇ ਇਕ ਮੋਟਰ-ਸਾਇਕਲ ਸਵਾਰ ਨੇ ਮੈਨੂੰ ਇਹ ਕਹਿ ਕੇ ਆਪਣੇ ਮੋਟਰ-ਸਾਈਕਲ ਦੇ ਪਿੱਛੇ ਬਿਠਾ ਲਿਆ ਕਿ ਮੈਂ ਵੀ ਐਲ.ਆਈ.ਸੀ.ਦਾ ਏਜੰਟ ਹਾਂ ਅਤੇ ਮੈਨੂੰ ਰਾਮਸਰਾ ਪਿੰਡ ਤੋਂ ਚੱਠਾ ਰੋਡ ਵੱਲ ਖੇਤਾਂ ਵਿਚ ਲੈ ਗਿਆ¢ ਉਥੇ ਮੇਰੀ ਕੁੱਟਮਾਰ ਕਰਕੇ ਮੈਥੋਂ 10,000 ਰੁਪਏ ਖੋਹ ਲਏ ਅਤੇ ਆਪਣਾ ਮੋਟਰ-ਸਾਈਕਲ ਲੈ ਕੇ ਫ਼ਰਾਰ ਹੋ ਗਿਆ¢ ਪੀੜਤ ਨੇ ਪੀੜਤ ਨੇ ਚੱਕ ਹੀਰਾ ਸਿੰਘ ਵਾਲਾ ਪਿੰਡ ਦੇ ਇਕ ਵਿਅਕਤੀ 'ਤੇ ਸ਼ੱਕ ਜ਼ਾਹਰ ਕੀਤਾ ਹੈ¢ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ¢ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ ਨੇ ਥਾਣਾ ਮੁਖੀ ਤੋਂ ਮੰਗ ਕੀਤੀ ਹੈ ਕਿ ਉਕਤ ਲੁਟੇਰੇ ਵਿਅਕਤੀ ਨੂੰ ਗਿ੍ਫਤਾਰ ਕਰਕੇ ਵਪਾਰੀ ਨੂੰ ਇੰਨਸਾਫ ਦਿੱਤਾ ਜਾਵੇ¢

ਪਿਛਲੀ ਖ਼ਬਰ ਮਠਿਆਈਆਂ ਦੀ ਦੁਕਾਨ 'ਚ ਚੋਰੀ <br/> ਅਗਲੀ ਖ਼ਬਰ ਮਹਿਮਾ ਸਰਜਾ ਵਿਖੇ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।