ਬਠਿੰਡਾ, 20 ਜੁਲਾਈ (ਅਵਤਾਰ ਸਿੰਘ ਕੈਂਥ)- ਸਥਾਨਕ ਮਾਡਲ ਟਾਊਨ ਵਿਚ ਇਕ ਕਾਰ-ਮੋਟਰ-ਸਾਈਕਲ ਦੀ ਟੱਕਰ ਕਾਰਨ ਮੋਟਰ-ਸਾਈਕਲ ਸਵਾਰ ਜ਼ਖਮੀ ਹੋ ਗਿਆ | ਕਾਰ ਵਾਲਾ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ¢ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ¢ ਜ਼ਖਮੀ ਮੋਟਰ-ਸਾਈਕਲ ਸਵਾਰ ਆਸੀਸ ਪੁੱਤਰ ਬਾਬੂ ਰਾਮ ਵਾਸੀ ਮਤੀ ਦਾਸ ਨਗਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ ¢ਇਸ ਤੋਂ ਇਲਾਵਾ ਸਥਾਨਕ ਰੇਲਵੇ ਗਰਾਊਾਡ ਦੇ ਬਾਹਰ ਇਕ ਆਟੋ ਰਿਕਸ਼ਾ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਕ ਦਰੱਖਤ ਨਾਲ ਟਕਰਾ ਗਿਆ ਜਿਸ ਕਾਰਨ ਆਟੋ ਵਿਚ ਬੈਠੀ ਇਕ ਲੜਕੀ ਸੁਮਨਦੀਪ ਕੌਰ ਵਾਸੀ ਨਰੂਆਣਾ ਦੀ ਰਹਿਣ ਵਾਲੀ ਜ਼ਖ਼ਮੀ ਹੋ ਗਈ¢