04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੁਸ਼ਾਂਤ ਸਿਟੀ-2 ਵਲੋਂ ਕਾਲੋਨੀ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਮੁਹਿੰਮ <br/>

ਅਜੀਤ ਡੈਸਕ 21-07-2025

ਕੋਟਫੱਤਾ, 20 ਜੁਲਾਈ (ਰਣਜੀਤ ਸਿੰਘ ਬੁੱਟਰ)- ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸੁਸ਼ਾਂਤ ਸਿਟੀ-2 ਵਿਖੇ ਵੱਡੀ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ¢ ਇਸ ਮੁਹਿੰਮ ਦੀ ਸ਼ੁਰੂਆਤ ਸੁਪਰ ਸੀਨੀਅਰ ਸਿਟੀਜਨਜ ਵਲੋਂ ਕੀਤੀ ਗਈ¢ ਇਸ ਸਮੇਂ ਮÏਰਸਲੀ, ਚੱਕਰੇਸੀਆ, ਸੁਖਚੈਨ ਆਦਿ ਕਈ ਤਰ੍ਹਾਂ ਦੇ ਪÏਦੇ ਲਗਾਏ ਗਏ¢ ਰੈਜ਼ੀਡੈਂਟਸ ਸੁਸ਼ਾਂਤ ਸਿਟੀ ਟੂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ 'ਮਿਸ਼ਨ ਹਰਿਆਵਲ ਸੁਸ਼ਾਂਤ 2' ਦੇ ਬੈਨਰ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਕਾਲੋਨੀ ਵਾਸੀਆਂ ਨੇ ਪੂਰੇ ਡਰੈੱਸ ਕੋਡ ਵਿਚ ਹਰਿਆਵਲ ਮਿਸ਼ਨ ਦੀਆਂ ਸ਼ਰਟਾਂ ਪਹਿਨ ਕੇ ਲਗਭਗ 1100 ਪÏਦੇ ਕਾਲੋਨੀ ਵਿੱਚ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਇਹਨਾਂ ਦੀ ਦੇਖਭਾਲ ਲਈ ਕਾਲੋਨੀ ਵਾਸੀਆਂ ਦੀਆਂ ਡਿਊਟੀਆਂ ਲਗਾਈਆਂ | ਇਸ ਮੌਕੇ ਸਭ ਤੋਂ ਛੋਟੀ ਉਮਰ ਦੇ ਬੱਚੇ ਜੈਪਰਾਜ ਸੰਧੂ ਦੇ ਮਾਪਿਆਂ ਵਲੋਂ ਆਪਣੇ ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਵੀ ਪੌਦੇ ਲਗਾਏ ਗਏ¢ ਕਾਲੋਨੀ ਦੇ ਵਸਨੀਕ ਬਲਦੇਵ ਸਿੰਘ ਸਰਾਂ ਸਾਬਕਾ ਚੇਅਰਮੈਨ ਪੀਐਸਪੀਸੀਐਲ ਨੇ ਸਮੂਹ ਕਾਲੋਨੀ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਅਪੀਲ ਕੀਤੀ¢ ਇਸ ਮੁਹਿੰਮ ਨੂੰ ਸਫਲ ਬਣਾਉਣ ਮੈਨੇਜਮੈਂਟ ਸੁਸ਼ਾਂਤ ਸਿਟੀ-2, ਸੁਸ਼ਾਂਤ ਸਿਟੀ ਇਨਕਲੇਵ ਦੇ ਸੁਰੇਸ਼ ਕੁਮਾਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਵੱਡੀ ਗਿਣਤੀ ਵਿਚ ਕਾਲੋਨੀ ਵਾਸੀਆਂ ਦਾ ਸਹਿਯੋਗ ਰਿਹਾ¢ ਇਸ ਮੌਕੇ ਸਾਉਣ ਮਹੀਨੇ ਨੂੰ ਸਮਰਪਿਤ ਸਾਡੇ ਸਭਿਆਚਾਰ ਦਾ ਪ੍ਰਤੀਕ ਗੁਲਗੁਲਿਆਂ ਦਾ ਲੰਗਰ ਵੀ ਲਗਾਇਆ ਗਿਆ¢

ਪਿਛਲੀ ਖ਼ਬਰ ਪਾਰਕ ਕ੍ਰਿਸ਼ਨਾ ਸੁਪਰ-ਸਪੈਸ਼ਲਟੀ ਹਸਪਤਾਲ-ਬਠਿੰਡਾ ਵਲੋਂ ਲਗਾਏ ਕੈਂਪ ਨੂੰ ਬਠਿੰਡਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ <b... ਅਗਲੀ ਖ਼ਬਰ ਸੜਕ ਦੁਰਘਟਨਾ 'ਚ 2 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।