04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਐਨ.ਆਰ.ਐਮ.ਯੂ ਦੇ ਸ਼ਾਖਾ ਸਕੱਤਰ ਠਾਕੁਰ ਸਿੰਘ 'ਤੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ <br/>

ਅਜੀਤ ਡੈਸਕ 21-07-2025
ਬਠਿੰਡਾ, 20 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਰੇਲਵੇ 'ਚ ਸੀਟੀਆਈ ਵਜੋਂ ਤੈਨਾਤ ਐਨ.ਆਰ.ਐਮ.ਯੂ ਸ਼ਾਖਾ ਦੇ ਸਕੱਤਰ ਠਾਕੁਰ ਸਿੰਘ ਦੇ ਘਰ ਅਣਪਛਾਤੇ ਲੋਕਾਂ ਵਲੋਂ ਦਾਖ਼ਲ ਹੋ ਕੇ ਹਮਲਾ ਕੀਤਾ ਗਿਆ ਹੈ | ਹਮਲਾਵਰਾਂ ਨੇ ਠਾਕੁਰ ਸਿੰਘ 'ਤੇ ਜਿੱਥੇ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ, ਉੱਥੇ ਹੀ ਇਕ ਹਮਲਾਵਰ ਨੇ ਉਨ੍ਹਾਂ ਦਾ ਇੱਕ ਕੰਨ ਵੱਢ ਦਿੱਤਾ ਹੈ | ਇਸ ਘਟਨਾ 'ਚ ਠਾਕੁਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਦੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਦੇਰ ਰਾਤ ਉਸ ਨੂੰ ਉਸ ਦੇ ਸਾਥੀਆਂ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ | ਪੁਲਿਸ ਵਲੋਂ ਠਾਕੁਰ ਸਿੰਘ ਦੇ ਬਿਆਨਾਂ 'ਤੇ 7 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ, ਠਾਕੁਰ ਸਿੰਘ ਰਾਤ 10.30 ਵਜੇ ਆਪਣੇ ਰੇਲਵੇ ਦੇ ਸਰਕਾਰੀ ਕੁਆਟਰ ਵਿਚ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ, ਕਿ ਉਸ ਸਮੇਂ ਕੁਆਰਟਰ 'ਚ 8-10 ਲੋਕ ਦਾਖ਼ਲ ਹੋ ਗਏ | ਜਿੰਨ੍ਹਾਂ ਨੇ ਠਾਕੁਰ ਸਿੰਘ 'ਤੇ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ | ਹਮਲਾਵਰਾਂ ਵਿਚੋਂ ਇੱਕ ਨੇ ਠਾਕੁਰ ਸਿੰਘ ਦੇ ਕੰਨ ਨੂੰ ਦੰਦਾਂ ਨਾਲ ਵੱਢ ਦਿੱਤਾ | ਸੀਟੀਆਈ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਹਮਲਾਵਰ ਭੱਜ ਗਏ | ਪਤਾ ਲੱਗਾ ਹੈ ਕਿ ਹਮਲਾਵਰ ਮੌਕੇ 'ਤੇ ਆਪਣਾ ਇੱਕ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ, ਜਿਸ ਨੂੰ ਕੈਨਾਲ ਥਾਣਾ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਰੇਲਵੇ ਇੰਸਟੀਚਿਊਟ ਦੀਆਂ ਚੋਣਾਂ 24 ਜੁਲਾਈ ਨੂੰ ਹੋਣ ਜਾ ਰਹੀਆਂ ਹਨ, ਜਿਸ ਵਿਚ ਠਾਕੁਰ ਸਿੰਘ ਦਾ ਦੋਸਤ ਵੀਰ ਸਿੰਘ ਉਮੀਦਵਾਰ ਹੈ | ਥਾਣਾ ਕੈਨਾਲ ਕਾਲੋਨੀ ਦੇ ਇੰਚਾਰਜ ਹਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਠਾਕੁਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪਰਮਜੀਤ ਸਿੰਘ ਰੇਲਵੇ ਮੁਲਾਜ਼ਮ, ਸੰਦੀਪ ਸਿੰਘ ਅਤੇ ਜੀਤਾ ਨਾਮ ਦੇ ਵਿਅਕਤੀ ਤੋਂ ਇਲਾਵਾ 3-4 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਏਮਜ਼ ਬਠਿੰਡਾ 'ਚ 'ਈ-ਵਾਹਨ' ਦਾ ਉਦਘਾਟਨ <br/> ਅਗਲੀ ਖ਼ਬਰ 7 ਸਾਲ ਪਹਿਲਾਂ ਦਰਜ ਹੋਏ ਐਕਸਾਈਜ਼ ਐਕਟ ਦੇ ਮਾਮਲੇ 'ਚੋਂ 2 ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।