04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

7 ਸਾਲ ਪਹਿਲਾਂ ਦਰਜ ਹੋਏ ਐਕਸਾਈਜ਼ ਐਕਟ ਦੇ ਮਾਮਲੇ 'ਚੋਂ 2 ਬਰੀ <br/>

ਅਜੀਤ ਡੈਸਕ 21-07-2025
ਬਠਿੰਡਾ, 20 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ) ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਤੇ ਸ਼ਗਨਦੀਪ ਕੌਰ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 7 ਸਾਲ ਪਹਿਲਾਂ ਦਰਜ ਹੋਏ ਐਕਸਾਇਜ ਐਕਟ ਦੇ ਮਾਮਲੇ ਵਿਚੋਂ ਇਕ ਔਰਤ ਸਣੇ ਦੋ ਜਣਿਆ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਦੱਸਣਯੋਗ ਹੈ ਕਿ 29 ਮਈ 2028 ਨੂੰ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੂੰ ਮੁਖ਼ਬਰੀ ਹੋਈ ਕਿ ਸੇਵਾ ਸਿੰਘ ਅਤੇ ਜੋਗਿੰਦਰ ਕੌਰ ਵਾਸੀ ਬੀੜ ਤਲਾਬ ਅਕਸਰ ਸ਼ਰਾਬ ਕੱਢ ਕੇ ਵੇਚਣ ਦੇ ਆਦਿ ਹਨ | ਜੋ ਇਕ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਨਰੂਆਣਾ, ਜੈ ਸਿੰਘ ਵਾਲਾ ਵਿਚ ਨਜਾਇਜ਼ ਸ਼ਰਾਬ ਵੇਚਣ ਲਈ ਆ ਰਹੇ ਹਨ | ਜਦੋਂ ਪੁਲਿਸ ਨੇ ਮੁਖ਼ਬਰੀ ਦੇ ਅਧਾਰ 'ਤੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਰਾਸਤੇ 'ਚ ਇਕ ਸਕੂਟਰੀ ਸਵਾਰਾਂ ਨੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਇਕ ਦਮ ਆਪਣੀ ਸਕੂਟਰੀ ਪਿੱਛੇ ਮੋੜਣ ਦੀ ਕੋਸ਼ਿਸ਼ ਕੀਤੀ ਪਰ ਸਕੂਟਰੀ ਬੰਦ ਹੋ ਗਈ | ਜਿਸ ਮਗਰੋਂ ਪੁਲਿਸ ਨੇ ਸ਼ੱਕ ਦੇ ਚੱਲਦਿਆਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਸੇਵਾ ਸਿੰਘ ਅਤੇ ਔਰਤ ਨੇ ਜੋਗਿੰਦਰ ਕੌਰ ਦੱਸਿਆ, ਜਿਨ੍ਹਾਂ ਕੋਲੋਂ ਪੁਲਿਸ ਨੇ ਇਕ ਕੈਨੀ ਵਿਚ ਭਰੀ 35 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ | ਪੁਲਿਸ ਨੇ ਪੁੱਛਗਿੱਛ ਦੌਰਾਨ ਸੇਵਾ ਸਿੰਘ ਦੇ ਖੇਤ ਵਿਚੋਂ ਇਕ ਡਰੰਮ ਪਲਾਸਟਿਕ ਅਤੇ ਖਾਲੀ ਡਰੰਮ ਲੋਹਾ, ਬੱਠਲੀ ਬਰਾਮਦ ਕਰਨ ਹੋਣ ਦੀ ਗੱਲ ਦੱਸ ਕੇ ਉਨ੍ਹਾਂ ਖ਼ਿਲਾਫ਼ ਧਾਰਾ 61,1,14 ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ |


ਪਿਛਲੀ ਖ਼ਬਰ ਐਨ.ਆਰ.ਐਮ.ਯੂ ਦੇ ਸ਼ਾਖਾ ਸਕੱਤਰ ਠਾਕੁਰ ਸਿੰਘ 'ਤੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ <br/> ਅਗਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 3 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।