29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਚਾਰ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਵਿਕਾਸ ਨਗਰ ਵਾਸੀਆਂ ਨੇ ਸੜਕ 'ਤੇ ਖਾਲੀ ਭਾਂਡੇ ਰੱਖ ਲਗਾਇਆ ਜਾਮ <br/>

ਅਜੀਤ ਡੈਸਕ 10-12-2025
ਜ਼ੀਰਕਪੁਰ, 9 ਦਸੰਬਰ (ਹੈਪੀ ਪੰਡਵਾਲਾ)-ਚਾਰ ਦਿਨਾਂ ਤੋਂ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਏ ਬਲਟਾਣਾ ਦੇ ਵਿਕਾਸ ਨਗਰ ਦੇ ਵਾਸੀ ਅੱਜ ਖਾਲੀ ਭਾਂਡੇ ਲੈ ਕੇ ਸੜਕ ਵਿਚਕਾਰ ਬੈਠ ਗਏ ਤੇ ਸੜਕ ਜਾਮ ਕਰ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ | ਇਸ ਮੌਕੇ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ 'ਚ ਲੰਘੇ ਦਿਨੀਂ ਸੀਵਰੇਜ ਦੀ ਪਾਈਪ ਲਾਈਨ ਦੀ ਖੁਦਾਈ ਦੌਰਾਨ ਪਾਣੀ ਦੀ ਪਾਈਪ ਲਾਈਨ ਤੋੜ ਦਿੱਤੀ ਗਈ | ਸਿੱਟੇ ਵਜੋਂ ਉਨ੍ਹਾਂ ਦੀ ਕਾਲੋਨੀ ਸਮੇਤ ਨੇੜਲੀਆਂ ਕਈ ਕਾਲੋਨੀਆਂ 'ਚ ਪਾਣੀ ਦੀ ਕਿੱਲਤ ਪੈਦਾ ਹੋ ਗਈ | ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਚਾਰ ਦਿਨਾਂ ਤੋਂ ਜਾਰੀ ਹੈ | ਸੀਵਰੇਜ ਬੋਰਡ ਦੇ ਅਧਿਕਾਰੀ ਰੋਜ਼ਾਨਾ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ, ਪਰ ਚਾਰ ਦਿਨਾਂ ਤੋਂ ਸਥਿਤੀ ਜਿਓਾ ਦੀ ਤਿਉਂ ਬਣੀ ਹੋਈ ਹੈ | ਇਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਨ੍ਹਾਂ ਬਾਅਦ ਦੁਪਹਿਰ ਪੰਚਕੂਲਾ ਕਾਲਕਾ ਹਾਈਵੇ ਦੇ ਨਾਲ ਸਰਵਿਸ ਰੋਡ 'ਤੇ ਕਰੀਬ ਇਕ ਘੰਟਾ ਜਾਮ ਲਾ ਕੇ ਨਗਰ ਕੌਂਸਲ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ | ਇਸ ਦੌਰਾਨ ਸਰਵਿਸ ਲੇਨ ਅਤੇ ਕੁਛ ਦੇਰ ਬਾਅਦ ਹਾਈਵੇਅ 'ਤੇ ਵੱਡਾ ਜਾਮ ਲੱਗ ਗਿਆ | ਉਨ੍ਹਾਂ ਕਿਹਾ ਕਿ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ | ਉਕਤ ਮਾਮਲੇ ਬਾਬਤ ਨਗਰ ਕੌਂਸਲ ਦੇ ਜੇ. ਈ. ਰਵਨੀਤ ਸਿੰਘ ਨੇ ਦੱਸਿਆ ਕਿ ਟੁੱਟੀ ਪਾਈਪ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਤੇ ਪਾਣੀ ਦੀ ਪਾਈਪ ਪਹਿਲਾਂ ਤੋਂ ਵੱਡੀ 'ਤੇ ਮਜ਼ਬੂਤ ਪਾਈ ਜਾ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਸਮੱਸਿਆ ਹੱਲ ਹੋ ਜਾਵੇਗੀ |

ਪਿਛਲੀ ਖ਼ਬਰ ਚੰਡੀਗੜ੍ਹ ਏਅਰਪੋਰਟ 'ਤੇ ਸਵੇਰੇ ਦੋ ਫਲਾਈਟਾਂ ਅਚਾਨਕ ਰੱਦ, ਯਾਤਰੀ ਹੋਏ ਪ੍ਰੇਸ਼ਾਨ <br/> ਅਗਲੀ ਖ਼ਬਰ ਡੇਰਾਬੱਸੀ ਦਾ ਰੇਲਵੇ ਫਾਟਕ ਦੋ ਦਿਨਾਂ ਲਈ ਰਹੇਗਾ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।