ਡੇਰਾਬੱਸੀ, 9 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਤਹਿਸੀਲ ਰੋਡ ਨੇੜੇ ਪੰਜ ਗ੍ਰਾਮੀ ਨੂੰ ਜਾਣ ਵਾਲਾ ਰੇਲਵੇ ਫਾਟਕ ਦੋ ਦਿਨਾਂ ਲਈ ਬੰਦ ਹੋ ਰਿਹਾ ਹੈ | ਇਹ ਰੇਲਵੇ ਫਾਟਕ ਬੁੱਧਵਾਰ ਸਵੇਰੇ 8 ਵਜੇ ਤੋਂ ਲੈ ਕੇ ਵੀਰਵਾਰ ਰਾਤੀਂ 8 ਵਜੇ ਤੱਕ ਬੰਦ ਰਹੇਗਾ | ਇਸ ਸੰਬੰਧੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 10 ਤੇ 11 ਦਸੰਬਰ ਨੂੰ ਦੱਪਰ ਤੋਂ ਘੱਗਰ ਰੇਲਵੇ ਸਟੇਸ਼ਨ ਦਰਮਿਆਨ ਸਥਿਤ ਫਾਟਕ ਨੰ. 115 ਸੜਕੀ ਵਾਹਨਾਂ ਦੇ ਲਈ ਬੰਦ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਫੈਸਲਾ ਰੇਲਵੇ ਟਰੈਕ ਵਿਚ ਹੋ ਰਹੇ ਤੁਰੰਤ ਤੇ ਜ਼ਰੂਰੀ ਮੁਰੰਮਤ ਕੰਮ ਦੇ ਕਾਰਨ ਲਿਆ ਗਿਆ ਹੈ ਤਾਂ ਜੋ ਰੇਲਵੇ ਤੇ ਸੜਕ ਟ੍ਰੈਫਿਕ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਇਸ ਦੌਰਾਨ ਸੜਕ 'ਤੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਦਲੇ ਵਿਚ ਬਣਾਏ ਗਏ ਵਿਕਲਪ ਰਾਸਤਿਆਂ ਦਾ ਪ੍ਰਯੋਗ ਕਰਨ | ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵਲੋਂ ਸਮੱਗਰੀ ਸਹਾਇਤਾ ਤੇ ਟ੍ਰੈਫਿਕ ਕੰਟ੍ਰੋਲ ਕੀਤਾ ਜਾਵੇਗਾ | ਰੇਲਵੇ ਵਿਭਾਗ ਨੇ ਇਸ ਅਸੁਵਿਧਾ ਲਈ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ |