18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਆਪਣੀ ਪਤਨੀ ਦੇ ਕਤਲ ਮਾਮਲੇ ਵਿਚ ਕੀਤਾ ਗਿ੍ਫ਼ਤਾਰ <br/>

ਅਜੀਤ ਡੈਸਕ 09-12-2025
ਚੰਡੀਗੜ੍ਹ, 8 ਦਸੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਪਤਨੀ ਦੇ ਕਤਲ ਦੇ ਦੋਸ਼ ਹੇਠ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਬੀ. ਬੀ. ਗੋਇਲ ਨੂੰ ਗਿ੍ਫ਼ਤਾਰ ਕੀਤਾ ਹੈ | ਦੱਸ ਦਈਏ ਕਿ 4 ਮਾਰਚ 2021 ਨੂੰ ਪ੍ਰੋਫੈਸਰ ਬੀ. ਬੀ. ਗੋਇਲ ਦੀ ਪਤਨੀ ਸੀਮਾ ਗੋਇਲ ਪੰਜਾਬ ਯੂਨੀਵਰਸਿਟੀ ਵਿਚਲੀ ਸਰਕਾਰੀ ਰਿਹਾਇਸ਼ ਦੀ ਹੇਠਲੀ ਮੰਜ਼ਿਲ ਵਿਖੇ ਮਿ੍ਤਕ ਮਿਲੀ ਸੀ | ਦੀਵਾਲੀ ਵਾਲੇ ਦਿਨਾਂ ਦਰਮਿਆਨ ਬੁੱਧਵਾਰ ਦੀ ਸਵੇਰ ਜਦੋਂ ਦੋਧੀ ਦੁੱਧ ਦੇ ਪੈਕਟ ਰੱਖਣ ਲਈ ਆਇਆ ਤਾਂ ਉਸ ਨੇ ਦਰਵਾਜ਼ਾ ਬੰਦ ਹੋਣ ਕਾਰਨ ਪ੍ਰੋਫੈਸਰ ਗੋਇਲ ਨੂੰ ਫੋਨ ਕੀਤਾ ਸੀ, ਜਿਸ 'ਤੇ ਗੋਇਲ ਨੇ ਉਸ ਨੂੰ ਪੈਕਟ ਬਾਹਰ ਰੱਖ ਕੇ ਜਾਣ ਲਈ ਕਿਹਾ | ਪ੍ਰੋਫੈਸਰ ਗੋਇਲ ਨੇ ਦਾਅਵਾ ਕੀਤਾ ਸੀ ਕਿ ਉਹ ਰਾਤ ਨੂੰ ਉੱਪਰ ਮੰਜ਼ਿਲ 'ਤੇ ਸੁੱਤਾ ਸੀ, ਜਿਸ ਕਾਰਨ ਉਸ ਨੂੰ ਇਸ ਵਾਰਦਾਤ ਬਾਰੇ ਕੁਝ ਨਹੀਂ ਪਤਾ ਚੱਲਿਆ ਅਤੇ ਉਨ੍ਹਾਂ ਦੀ ਧੀ ਉਸ ਮੌਕੇ ਘਰ 'ਚ ਮੌਜੂਦ ਨਹੀਂ ਸੀ | ਲਾਸ਼ ਦੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ ਸੀਮਾ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ ਅਤੇ ਉਸ ਦੇ ਕਾਤਲ ਨਾਲ ਉਸ ਦੀ ਹੱਥੋਪਾਈ ਵੀ ਹੋਈ ਸੀ ਜਿਸ ਦੌਰਾਨ ਸੀਮਾ ਦੇ ਸਿਰ 'ਤੇ ਸੱਟ ਵੀ ਲੱਗੀ ਸੀ | ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪ੍ਰੋਫੈਸਰ ਗੋਇਲ ਦੇ ਦਿਮਾਗ ਦੀ ਮੈਪਿੰਗ ਵੀ ਕਰਵਾਈ ਸੀ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ | ਹਾਲਾਂਕਿ ਪੁਲਿਸ ਉਸ ਦਾ ਨਾਰਕੋ ਟੈਸਟ ਵੀ ਕਰਵਾਉਣਾ ਚਾਹੁੰਦੀ ਸੀ, ਪਰ ਸਰੋਤਾਂ ਅਨੁਸਾਰ ਡਾਕਟਰਾਂ ਨੇ ਉਸ ਨੂੰ ਟੈਸਟ ਲਈ ਸਿਹਤ ਵਜੋਂ ਅਯੋਗ ਕਰਾਰ ਦੇ ਦਿੱਤਾ ਸੀ | ਹੁਣ ਇਸ ਮਾਮਲੇ 'ਚ ਪੁਲਿਸ ਦੇ ਹੱਥ ਕੁਝ ਨਵੇਂ ਸੁਰਾਗ ਲੱਗੇ ਹਨ ਜਿਸ ਕਾਰਨ ਪੁਲਿਸ ਨੇ ਇੰਨੇ ਸਾਲਾਂ ਬਾਅਦ ਬੀ. ਬੀ. ਗੋਇਲ ਨੂੰ ਗਿ੍ਫ਼ਤਾਰ ਕੀਤਾ | ਅਦਾਲਤ ਵਿਖੇ ਪੇਸ਼ ਕੀਤੇ ਜਾਣ 'ਤੇ ਇਲਾਕਾ ਮੈਜਿਸਟ੍ਰੇਟ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |

ਪਿਛਲੀ ਖ਼ਬਰ 15 ਸਾਲਾਂ ਦੀ ਸੇਵਾ ਦਾ ਸਿਲਾ- ਸੀ. ਟੀ. ਯੂ. ਦੇ 120 ਡਰਾਈਵਰਾਂ ਦੀ ਨੌਕਰੀ ਖ਼ਤਮ <br/> ਅਗਲੀ ਖ਼ਬਰ ਪੈੱਕ 'ਚ ਰੀਅਲ ਐਨਾਲਿਸਿਸ ਤੇ ਗਰੱੁਪ ਥਿਊਰੀ 'ਤੇ 6 ਦਿਨਾ ਵਰਕਸ਼ਾਪ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।