18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੈੱਕ 'ਚ ਰੀਅਲ ਐਨਾਲਿਸਿਸ ਤੇ ਗਰੱੁਪ ਥਿਊਰੀ 'ਤੇ 6 ਦਿਨਾ ਵਰਕਸ਼ਾਪ ਦੀ ਸ਼ੁਰੂਆਤ <br/>

ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਰੀਅਲ ਐਨਾਲਿਸਿਸ ਅਤੇ ਗਰੁੱਪ ਥਿਊਰੀ 'ਤੇ ਛੇ ਦਿਨਾ ਵਰਕਸ਼ਾਪ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰੋ. ਆਸ਼ਾ ਗੁਪਤਾ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 09-12-2025
ਚੰਡੀਗੜ੍ਹ, 8 ਦਸੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਗਣਿਤ ਵਿਭਾਗ ਵਲੋਂ ਰੀਅਲ ਐਨਾਲਿਸਿਸ ਤੇ ਗਰੁੱਪ ਥਿਊਰੀ ਵਿਸ਼ਿਆਂ 'ਤੇ ਛੇ ਦਿਨਾਂ ਦੀ ਟੀਚਰਜ਼ ਐਨਰਿੱਚਮੈਂਟ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ | ਵਰਕਸ਼ਾਪ ਨੈਸ਼ਨਲ ਸੈਂਟਰ ਫੋਰ ਮੈਥਮੈਟਿਕਸ-ਆਈ. ਆਈ. ਟੀ. ਬੰਬੇ ਤੇ ਟੀ. ਆਈ. ਐਫ਼. ਆਰ. ਮੁੰਬਈ ਦੇ ਸਾਂਝਾ ਕੇਂਦਰ ਦੇ ਸਹਿਯੋਗ ਨਾਲ ਕਰਵਾਈ ਗਈ | ਉਦਘਾਟਨੀ ਸਮਾਰੋਹ 'ਚ ਪ੍ਰੋ. ਆਸ਼ਾ ਗੁਪਤਾ ਮੁਖੀ ਗਣਿਤ ਵਿਭਾਗ, ਡਾ. ਰਤਨ ਲਾਲ ਤੇ ਡਾ. ਅੰਕਿਤ ਕੁਮਾਰ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਹ ਪੂਰਾ ਪ੍ਰੋਗਰਾਮ ਪੈੱਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਦੀ ਰਹਿਨਮਾਈ ਹੇਠ ਕੀਤਾ ਜਾ ਰਿਹਾ ਹੈ | ਪਹਿਲੇ ਦਿਨ ਵਿਸ਼ੇਸ਼ ਵਕਤਾ ਵਜੋਂ ਡਾ. ਸੁਰਿੰਦਰ ਪਾਲ ਸਿੰਘ ਕੈਥ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਹਾਜ਼ਰ ਰਹੇ | ਵਰਕਸ਼ਾਪ ਦਾ ਮੁੱਖ ਉਦੇਸ਼ ਕਾਲਜ ਪੱਧਰ ਦੇ ਗਣਿਤ ਅਧਿਆਪਕਾਂ ਨੂੰ ਰੀਅਲ ਐਨਾਲਿਸਿਸ ਅਤੇ ਗਰੂਪ ਥਿਊਰੀ ਦੀਆਂ ਉੱਚ ਪੱਧਰੀ ਅਤੇ ਬੁਨਿਆਦੀ ਧਾਰਨਾਵਾਂ ਦਾ ਵਿਸਤਿ੍ਤ ਗਿਆਨ ਪ੍ਰਦਾਨ ਕਰਨਾ ਹੈ | ਛੇ ਦਿਨਾਂ ਦੇ ਇਸ ਸਕਾਲਰਲੀ ਪ੍ਰੋਗਰਾਮ 'ਚ ਭਾਗੀਦਾਰਾਂ ਨੂੰ ਲਿਮਿਟਸ, ਕਨਟੀਨਿਊਟੀ, ਡਿਫਰੈਨਸ਼ਿਏਬਿਲਿਟੀ, ਸੀਕੁਐਂਸ ਦੀ ਕਨਵਰਜੈਂਸ ਆਦਿ ਵਿਸ਼ਿਆਂ ਬਾਰੇ ਗਹਿਰੇ ਤੇ ਤਕਨੀਕੀ ਵਿਵਰਣ ਦਿੱਤੇ ਜਾਣਗੇ | ਇਸ ਦੇ ਨਾਲ ਗਰੂਪ ਥਿਊਰੀ ਦੇ ਮੁੱਖ ਸਿਧਾਂਤ, ਸੰਰਚਨਾ ਤੇ ਤਰਕਸ਼ੀਲ ਮਾਡਲਾਂ ਦੀ ਵੀ ਵਿਗਿਆਨਕ ਢੰਗ ਨਾਲ ਚਰਚਾ ਕੀਤੀ ਜਾਵੇਗੀ | ਆਉਣ ਵਾਲੇ ਦਿਨਾਂ ਵਿਚ ਵਰਕਸ਼ਾਪ 'ਚ ਪ੍ਰਸਿੱਧ ਵਕਤਾ ਪ੍ਰੋ. ਦਿਨੇਸ਼ ਖੁਰਾਨਾ (ਪੀ. ਯੂ. ਚੰਡੀਗੜ੍ਹ), ਡਾ. ਵਰਧਰਾਜ ਰਵੀ ਸ੍ਰੀਨਿਵਾਸਨ (ਆਈ. ਆਈ. ਐਸ. ਈ. ਆਰ. ਮੁਹਾਲੀ), ਡਾ. ਸੁਰਿੰਦਰ ਪਾਲ ਸਿੰਘ ਕੈਥ (ਪੀ. ਯੂ. ਚੰਡੀਗੜ੍ਹ) ਤੇ ਡਾ. ਸੌਰਭ ਵਰਮਾ (ਆਈ. ਆਈ. ਆਈ. ਟੀ. ਅਲਾਹਾਬਾਦ) ਆਪਣੇ ਵਿਸ਼ੇਸ਼ ਲੈਕਚਰ ਦੇਣਗੇ, ਜੋ ਭਾਗੀਦਾਰਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੇ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਆਪਣੀ ਪਤਨੀ ਦੇ ਕਤਲ ਮਾਮਲੇ ਵਿਚ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਬਿ੍ਟਿਸ਼ ਡਿਪਟੀ ਹਾਈ ਕਮਿਸ਼ਨਰ ਵਜੋਂ ਅਲਬਾ ਸਮੈਰੀਗਲੀਓ ਨੇ ਸੰਭਾਲੀ ਕਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।