22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੁਰਾਲੀ ਮਾਸਟਰ ਪਲਾਨ ਤਹਿਤ ਨਿਊ ਚੰਡੀਗੜ੍ਹ ਨੇੜਲੇ 79 ਪਿੰਡਾਂ ਦਾ ਸ਼ਹਿਰੀਕਰਨ ਕਰਨ ਲਈ ਗਮਾਡਾ ਹੋਇਆ ਪੱਬਾਂ ਭਾਰ <br/>

ਅਜੀਤ ਡੈਸਕ 21-11-2025
ਮੁੱਲਾਂਪੁਰ ਗਰੀਬਦਾਸ, 20 ਨਵੰਬਰ (ਦਿਲਬਰ ਸਿੰਘ ਖੈਰਪੁਰ)-ਪੰਜਾਬ ਸਰਕਾਰ ਵਲੋਂ ਇਕ ਪਾਸੇ ਮਾਜਰੀ ਬਲਾਕ ਦੇ ਕੁਝ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਨਾਲ ਜੋੜਨ ਦੀ ਚਰਚਾ ਹੈ, ਜਦ ਕਿ ਦੂਜੇ ਪਾਸੇ ਗਮਾਡਾ ਵਲੋਂ ਮਾਜਰੀ ਬਲਾਕ ਦੇ ਨਿਊ ਚੰਡੀਗੜ੍ਹ ਨੇੜਲੇ ਵੱਡੀ ਗਿਣਤੀ ਪਿੰਡਾਂ ਦਾ ਕੁਰਾਲੀ ਮਾਸਟਰ ਪਲਾਨ ਤਹਿਤ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ | ਇਸ ਦੇ ਚਲਦਿਆਂ ਇਲਾਕਾ ਵਾਸੀ ਭੰਬਲਭੂਸੇ 'ਚ ਪਏ ਹੋਏ ਹਨ ਕਿ ਉਹ ਇਸ ਸਕੀਮ 'ਚ ਜ਼ਿਲ੍ਹਾ ਮੁਹਾਲੀ ਨਾਲ ਜੁੜੇ ਰਹਿਣਗੇ ਜਾਂ ਇਸ ਢੰਗ ਨਾਲ ਲੋਕਾਂ ਨੂੰ ਭਰਮਾ ਕੇ ਜ਼ਿਲ੍ਹਾ ਰੋਪੜ ਨਾਲ ਜੋੜਿਆ ਜਾਵੇਗਾ | ਗਮਾਡਾ ਕੁਰਾਲੀ ਮਾਸਟਰ ਪਲਾਨ ਤਿਆਰ ਕਰਨ ਲਈ ਪੱਬਾਂ ਭਾਰ ਹੈ ਅਤੇ ਇਸ ਮਕਸਦ ਤਹਿਤ ਨਗਰ ਤੇ ਗ੍ਰਾਮ ਯੋਜਨਾਬੰਦੀ ਵਿਭਾਗ ਪੰਜਾਬ ਵਲੋਂ ਵਣ ਮੰਡਲ ਅਫ਼ਸਰ ਮੁਹਾਲੀ ਨੂੰ ਪੱਤਰ ਲਿਖ ਕੇ ਕੁਰਾਲੀ ਨੇੜਲੇ 79 ਪਿੰਡਾਂ 'ਚ ਜੰਗਲਾਤ ਅਧੀਨ ਪੈਂਦੇ ਰਕਬੇ ਦੀ ਜਾਣਕਾਰੀ ਮੰਗੀ ਗਈ ਹੈ ਤਾਂ ਕਿ ਮਾਸਟਰ ਪਲਾਨ ਤਿਆਰ ਕਰਨ ਸਮੇਂ ਜੰਗਲਾਤ ਅਧੀਨ ਪਿੰਡਾਂ ਦੀ ਜ਼ਮੀਨ ਨੂੰ ਵੱਖਰੇ ਤੌਰ 'ਤੇ ਰਾਖਵਾਂ ਰੱਖਿਆ ਜਾ ਸਕੇ | ਕੁਰਾਲੀ ਮਾਸਟਰ ਪਲਾਨ ਸੰਬੰਧੀ ਜਾਰੀ ਸੂਚੀ 'ਚ ਪਿੰਡ ਮਾਣਕਪੁਰ ਸ਼ਰੀਫ, ਰੰਗੂਆਣਾ, ਖੱਦਰੀ, ਸੰਗਤਪੁਰਾ, ਕੱੁਬਾਹੇੜੀ, ਅਭੀਪੁਰ, ਮੀਆਂਪੁਰ ਚੰਗਰ, ਫ਼ਤਿਹਪੁਰ, ਹਰਨਾਮਪੁਰ, ਸੈਣੀਮਾਜਰਾ, ਸਲੇਮਪੁਰ ਖੁਰਦ, ਭੂਪਨਗਰ, ਤਾਜਪੁਰਾ, ਧਗਤਾਣਾ, ਰਾਮਪੁਰ, ਰਤਨਗੜ੍ਹ, ਚਟੌਲੀ, ਨਿਹੋਲਕਾ, ਦੁਸਾਰਨਾਂ, ਮੁੱਲਾਂਪੁਰ ਸੋਢੀਆਂ, ਮੁੰਧੋਂ ਮਸਤਾਨਾ, ਅਕਾਲਗੜ੍ਹ, ਮੁੰਧੋਂ ਭਾਗ ਸਿੰਘ, ਮੁੰਧੋਂ ਸੰਗਤੀਆਂ, ਸਲੇਮਪੁਰ ਕਲਾਂ, ਥਾਣਾ ਗੋਬਿੰਦਗੜ੍ਹ, ਬਰਸਾਲਪੁਰ, ਲੁਬਾਣਗੜ੍ਹ, ਖਿਜ਼ਰਾਬਾਦ, ਮਹਿਰੌਲੀ, ਮਹਿਰਮਪੁਰ, ਗੰੁਨੋਮਾਜਰਾ, ਨੱਗਲ, ਬੜੌਦੀ, ਅੰਧਹੇੜੀ, ਫ਼ਤਿਹਗੜ੍ਹ, ਝਿੰਗੜਾਂ, ਬਜੀਦਪੁਰ, ਕਨੌੜਾਂ, ਸ਼ਾਹਪੁਰ, ਲਖਨੌਰ, ਨੱਗਲ ਸਿੰਘਾਂ, ਨਨਹੇੜੀਆਂ, ਸਿੰਘਪੁਰਾ, ਰਕੌਲੀ, ਸ਼ੇਖਪੁਰਾ, ਸੁਹਾਲੀ, ਖੈਰਪੁਰ, ਚੰਦਪੁਰ ਸਿਆਲਬਾ, ਝੰਡੇਮਾਜਰਾ, ਖੇੜਾ, ਮਾਜਰੀ, ਫ਼ਤਿਹਪੁਰ, ਕਾਦੀਮਾਜਰਾ, ਨਗਲੀਆਂ, ਭਜੌਲੀ, ਤਿਊੜ, ਫਾਟਵਾਂ, ਢਕੌਰਾਂ ਕਲਾਂ, ਢਕੌਰਾਂ ਖੁਰਦ, ਬਹਾਲਪੁਰ, ਮਲਕਪੁਰ, ਸ਼ਿਆਮੀਪੁਰ, ਰੁੜਕੀ ਖ਼ਾਮ, ਨਾਨੂੰਮਾਜਰਾ, ਜਕੜਮਾਜਰਾ, ਅਭੇਪੁਰ, ਗੋਸਲਾਂ, ਕਾਲੇਵਾਲ, ਬਦਨਪੁਰ, ਸਹੌੜਾਂ, ਘਟੌਰ, ਅੱਲ੍ਹਾਂਪੁਰ, ਚੰਦੋਂ, ਹਲਾਲਪੁਰ, ਕੁਰਾਲੀ, ਚਨਾਲੋਂ ਤੇ ਪਡਿਆਲਾ ਆਦਿ ਸ਼ਾਮਿਲ ਹਨ | ਇਸ ਮਸਲੇ ਨੂੰ ਲੈ ਕੇ ਲੋਕ ਹਿੱਤ ਮਿਸ਼ਨ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਪਲਾਨ 'ਤੇ ਕੁਰਾਲੀ ਇਲਾਕੇ ਦੇ ਵਸਨੀਕਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਜੇਕਰ ਪਲਾਨ ਦੀ ਆੜ 'ਚ ਮਾਜਰੀ ਬਲਾਕ ਦੇ ਪਿੰਡਾਂ ਨੂੰ ਜ਼ਿਲ੍ਹਾ ਰੋਪੜ ਨਾਲ ਜੋੜਿਆ ਗਿਆ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਿਸਵਾਂ ਮਾਰਗ 'ਤੇ ਨਗਰ ਕੌਂਸਲ ਦੇ ਬੰਦ ਪਏ ਫਾਸਟ ਫ਼ੂਡ ਸੈਂਟਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ-ਕੰਗ ਅਗਲੀ ਖ਼ਬਰ ਹਰਿਆਣਾ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਆਲੋਕ ਰਾਏ ਨੇ ਹਰਿਆਣਾ ਦੀਆਂ ਜੇਲ੍ਹਾਂ ਨੂੰ ਲੈ ਕੇ ਸੱਦੀ ਪ੍ਰੈੱਸ ਕਾਨਫ਼ਰੰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।