22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਿਸਵਾਂ ਮਾਰਗ 'ਤੇ ਨਗਰ ਕੌਂਸਲ ਦੇ ਬੰਦ ਪਏ ਫਾਸਟ ਫ਼ੂਡ ਸੈਂਟਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ-ਕੰਗ

ਅਜੀਤ ਡੈਸਕ 21-11-2025
ਕੁਰਾਲੀ, 20 ਨਵੰਬਰ (ਹਰਪ੍ਰੀਤ ਸਿੰਘ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਥਾਨਕ ਸ਼ਹਿਰ ਦੇ ਸਿਸਵਾਂ ਮਾਰਗ 'ਤੇ ਨਗਰ ਕੌਂਸਲ ਦੇ ਬੰਦ ਪਏ ਫਾਸਟ ਫ਼ੂਡ ਸੈਂਟਰ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਸਾਬਕਾ ਮੰਤਰੀ ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਸੈਰ-ਸਪਾਟਾ ਮੰਤਰੀ ਹੁੰਦੇ ਹੋਏ ਕਰੀਬ ਦੋ ਦਹਾਕੇ ਪਹਿਲਾਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਸਿਸਵਾਂ ਮਾਰਗ 'ਤੇ ਫਾਸਟ ਫ਼ੂਡ ਸੈਂਟਰ ਦਾ ਪ੍ਰਾਜੈਕਟ ਲਿਆਂਦਾ ਸੀ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਇਸ ਫ਼ੂਡ ਸੈਂਟਰ 'ਚ ਚਾਵਲਾ ਰੈਸਟੋਰੈਂਟ ਚੱਲਦਾ ਰਿਹਾ, ਜਿਸ ਦੀ ਆਮਦਨ ਸਥਾਨਕ ਨਗਰ ਕੌਂਸਲ ਨੂੰ ਹੁੰਦੀ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਰੈਸਟੋਰੈਂਟ ਦਾ ਠੇਕਾ ਖ਼ਤਮ ਹੋਣ ਉਪਰੰਤ ਹੁਣ ਇਸ ਫਾਸਟ ਫ਼ੂਡ ਸੈਂਟਰ ਦੀ ਇਮਾਰਤ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਮਾਰਤ ਦੀ ਖਸਤਾ ਹਾਲਤ ਦੇ ਨਾਲ-ਨਾਲ ਇਸ ਦੇ ਬਾਹਰ ਲੱਗੀ ਹੋਈ ਲੋਹੇ ਦੀ ਗਰਿੱਲ ਤੇ ਹੋਰ ਇਮਾਰਤੀ ਸਾਮਾਨ ਵੀ ਗਾਇਬ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਸਰਕਾਰ ਤੇ ਨਗਰ ਕੌਂਸਲ ਦੀ ਲਾਪ੍ਰਵਾਹੀ ਦੇ ਕਾਰਨ ਜਿਥੇ ਕਰੋੜਾਂ ਰੁ. ਦੀ ਇਮਾਰਤ ਖੰਡਰ ਬਣ ਰਹੀ ਹੈ, ਉਥੇ ਹੀ ਕੌਂਸਲ ਦੀ ਇਸ ਤੋਂ ਹੋਣ ਵਾਲੀ ਆਮਦਨ ਖ਼ਤਮ ਹੋਣ ਕਾਰਨ ਨਗਰ ਕੌਂਸਲ ਨੂੰ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ | ਉਨ੍ਹਾਂ ਇਮਾਰਤ ਦੀ ਲਗਾਤਾਰ ਹੋ ਰਹੀ ਖਸਤਾ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਸਰਕਾਰ ਅਤੇ ਨਗਰ ਕੌਂਸਲ ਤੋਂ ਲੋਕ-ਹਿੱਤ 'ਚ ਇਸ ਫ਼ੂਡ ਸੈਂਟਰ ਨੂੰ ਤੁਰੰਤ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ 40.53 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਕੁਰਾਲੀ ਮਾਸਟਰ ਪਲਾਨ ਤਹਿਤ ਨਿਊ ਚੰਡੀਗੜ੍ਹ ਨੇੜਲੇ 79 ਪਿੰਡਾਂ ਦਾ ਸ਼ਹਿਰੀਕਰਨ ਕਰਨ ਲਈ ਗਮਾਡਾ ਹੋਇਆ ਪੱਬਾਂ ਭਾਰ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।