ਪੰਚਕੂਲਾ, 20 ਨਵੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-14 ਵਿਖੇ ਹਰਿਆਣਾ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਆਲੋਕ ਰਾਏ ਵਲੋਂ ਹਰਿਆਣਾ ਦੀਆਂ ਜੇਲ੍ਹਾਂ ਨੂੰ ਲੈ ਕੇ ਇਕ ਮਹੱਤਵਪੂਰਨ ਪ੍ਰੈੱਸ ਕਾਨਫ਼ਰੰਸ ਸੱਦੀ ਗਈ | ਇਸ ਮੌਕੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਖ਼ਤਮ ਕਰਨ ਦੀ ਗੱਲ ਆਖੀ ਗਈ ਸੀ ਅਤੇ ਇਸ ਨੂੰ ਲੈ ਕੇ ਇਕ ਯੋਜਨਾ ਬਣਾਈ ਗਈ ਹੈ | ਯੋਜਨਾ 'ਚ ਸੁਪਰਡੈਂਟ ਆਫ਼ ਜੇਲ੍ਹ ਸਮੇਤ ਹੋਰਨਾਂ ਅਧਿਕਾਰੀਆਂ ਤੇ ਕਰਮਚਾਰੀ ਨੂੰ ਸਫ਼ਲਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਜੇਲ੍ਹਾਂ 'ਚ ਚੱਲ ਰਹੀਆਂ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਗੈਂਗਸਟਰ ਦੇ ਖ਼ਿਲਾਫ਼ ਨਹੀਂ, ਸਗੋਂ ਗੈਂਗਸਟਰ ਕਲਚਰ ਦੇ ਖ਼ਿਲਾਫ਼ ਹਾਂ | ਜੇਲ੍ਹ 'ਚ ਸਾਰੇ ਕੈਦੀਆਂ ਨੂੰ ਜੋ ਕੰਮ ਦਿੱਤੇ ਜਾਂਦੇ ਸਨ, ਉਹ ਕਰਵਾਏ ਗਏ ਅਤੇ ਜੇਲ੍ਹ ਨਿਯਮ ਅਨੁਸਾਰ ਕਲੀਨਿੰਗ ਤੇ ਮੈਂਟੀਨੈਂਸ ਦੇ ਕੰਮ ਜ਼ਰੂਰੀ ਹੁੰਦੇ ਹਨ | ਪਹਿਲਾਂ ਗੈਂਗਸਟਰਾਂ ਨੂੰ ਵੱਖ ਰੱਖਿਆ ਜਾਂਦਾ ਸੀ, ਪਰ ਹੁਣ ਉਨ੍ਹਾਂ ਤੋਂ ਵੀ ਉਹੀ ਕੰਮ ਕਰਵਾਏ ਜਾ ਰਹੇ ਹਨ, ਜੋ ਕਿ ਆਮ ਕੈਦੀਆਂ ਤੋਂ ਕਰਵਾਏ ਜਾਂਦੇ ਹਨ | ਡੀ. ਜੀ. ਜੇਲ੍ਹ ਆਲੋਕ ਰਾਏ ਨੇ ਕਿਹਾ ਕਿ ਜਲਦ ਹੀ ਹਰਿਆਣਾ ਦੇ ਪੰਜ ਜ਼ਿਲਿ੍ਹਆਂ 'ਚ ਆਈ. ਟੀ. ਆਈ. ਤੇ ਪੌਲੀਟੈਕਨਿਕ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਇਹ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਨਾਲ ਜੇਲ੍ਹ ਵਿਭਾਗ ਦਾ ਸਮਝੌਤਾ ਸਹੀਬੱਧ ਹੋਇਆ ਹੈ | ਉਨ੍ਹਾਂ ਕਿਹਾ ਕਿ ਅਗਲਾ ਕਦਮ ਹਰਿਆਣਾ ਸਰਕਾਰ ਦੀ ਸਕੀਮ ਹੈ, ਜਿਸ ਦੀ ਮੌਨੀਟਰਿੰਗ ਹਾਈ ਕੋਰਟ ਕਰ ਰਹੀ ਹੈ ਤੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ 6 ਦਸੰਬਰ ਨੂੰ ਇਸ ਦਾ ਸ਼ੁਭ ਆਗਾਜ਼ ਕਰਨਗੇ | ਉਨ੍ਹਾਂ ਕਿਹਾ ਕਿ ਪੰਜ ਜ਼ਿਲਿ੍ਹਆਂ ਅੰਬਾਲਾ, ਕਰਨਾਲ, ਪਾਣੀਪਤ, ਫ਼ਰੀਦਾਬਾਦ ਤੇ ਗੁੜਗਾਓਾ ਦੀਆਂ ਜੇਲ੍ਹਾਂ 'ਚ ਆਈ. ਟੀ. ਆਈ. ਤੇ ਪੌਲੀਟੈਕਨਿਕ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਲ੍ਹ 'ਚ ਦੋ ਤਰ੍ਹਾਂ ਦੇ ਮੁਲਜ਼ਮ ਹੁੰਦੇ ਹਨ, ਇਕ ਪੇਸ਼ੇਵਰ ਅਪਰਾਧੀ ਅਤੇ ਦੂਜੇ ਕਦੇ-ਕਦੇ ਕਿਸੇ ਕਾਰਨ ਕਾਰਨ ਅਪਰਾਧ ਕਰਨ ਵਾਲੇ | ਸਜ਼ਾ ਪੂਰੀ ਹੋਣ 'ਤੇ ਉਹ ਆਪਣੇ ਜੀਵਨ 'ਚ ਕੰਮ ਕਰ ਸਕਣ, ਇਸ ਲਈ ਉਨ੍ਹਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਅੰਬਾਲਾ ਜੇਲ੍ਹ 'ਚ ਬੰਦ ਸੁਸ਼ੀਲ ਕੁਮਾਰ ਨੂੰ ਮਾਰਨ ਦੀ ਧਮਕੀ ਦੇਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ, ਪਰ ਕੋਈ ਤੱਥ ਸਾਹਮਣੇ ਨਹੀਂ ਆਏ, ਲਿਹਾਜ਼ਾ ਇਸ 'ਤੇ ਵੱਧ ਟਿੱਪਣੀ