22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੀ. ਜੀ. ਸੀ. ਲਾਂਡਰਾਂ ਦੇ ਵਿਦਿਆਰਥੀ ਸਾਗਰ ਸਿਨੋਟੀਆ ਨੂੰ ਕੌਮੀ ਕਾਨਫ਼ਰੰਸ 'ਚ ਮਿਲੀ ਵਿਸ਼ੇਸ਼ ਮਾਨਤਾ <br/>

ਅਜੀਤ ਡੈਸਕ 21-11-2025
ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਜੀ. ਸੀ. ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀ. ਬੀ. ਐਸ. ਏ.) ਦੇ ਐਮ. ਬੀ. ਏ. ਵਿਦਿਆਰਥੀ ਸਾਗਰ ਸਿਨੋਟੀਆ ਨੂੰ 'ਇੰਟਰਨੋਵੇਟ-2025' 'ਚ ਬੀ-ਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ ਹੈ | ਇਹ ਕੌਮੀ ਪੱਧਰ ਦੀ ਕੇਸ ਸਟੱਡੀ ਕਾਨਫ਼ਰੰਸ ਸੈਂਟਰ ਫਾਰ ਕੇਸ ਰਿਸਰਚ ਐਂਡ ਡਿਵੈਲਪਮੈਂਟ ਵਲੋਂ ਸਕੂਲ ਆਫ਼ ਬਿਜ਼ਨੈੱਸ ਐਂਡ ਮੈਨੇਜਮੈਂਟ ਕ੍ਰਾਈਸਟ ਯੂਨੀਵਰਸਿਟੀ ਬੈਂਗਲੁਰੂ ਦੇ ਸਹਿਯੋਗ ਨਾਲ ਕਰਵਾਈ ਗਈ ਸੀ | ਇਕ ਵਿਦਿਆਰਥੀ ਆਧਾਰਿਤ ਕੇਸ ਸਟੱਡੀ ਕਾਨਫ਼ਰੰਸ ਦੇ ਤੌਰ 'ਤੇ ਇਸ ਸੰਮੇਲਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੀਆਂ ਗਰਮੀਆਂ ਦੀ ਇੰਟਰਨਸ਼ਿਪ ਅਤੇ ਉਦਯੋਗ ਦੇ ਤਜ਼ਰਬਿਆਂ ਨੂੰ ਅਰਥਪੂਰਨ ਕੇਸ ਸਟੱਡੀ 'ਚ ਬਦਲਣ ਲਈ ਉਤਸ਼ਾਹਿਤ ਕਰਨਾ ਸੀ | ਕਾਨਫ਼ਰੰਸ 'ਚ ਸਮੁੱਚੇ ਦੇਸ਼ 'ਚੋਂ 30 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਹਰੇਕ ਭਾਗੀਦਾਰ ਨੇ ਅੰਤਿਮ ਪੇਸ਼ਕਾਰੀ ਦੌਰ ਤੋਂ ਪਹਿਲਾਂ ਸ਼ੁਰੂਆਤੀ ਸਕਰੀਨਿੰਗ ਲਈ ਆਨਲਾਈਨ ਜਮ੍ਹਾਂ ਕਰਵਾਏ ਗਏ ਐਬਸਟ੍ਰੈਕਟਸ ਅਤੇ ਕੇਸ ਸਟੱਡੀਜ਼ ਰਾਹੀਂ ਆਪਣੀ ਵਿਸ਼ਲੇਸ਼ਣਾਤਮਕ ਅਤੇ ਖੋਜ ਸਮਰਥਾਵਾਂ ਦਾ ਪ੍ਰਦਰਸ਼ਨ ਕੀਤਾ | ਸਾਗਰ ਸਿਨੋਟੀਆ ਨੇ 'ਵਿਵੇਕਾ : ਬਿਲਡਿੰਗ ਆ ਡਿਜ਼ੀਟਲ ਪਲੇਟਫਾਰਮ ਦੈਟ ਟੀਚਸ ਪੀਪਲ ਟੂ ਆਸਕ ਬੈਟਰ ਕੁਐਸਚਨ' ਸਿਰਲੇਖ ਵਾਲਾ ਆਪਣਾ ਕੇਸ ਸਟੱਡੀ ਪੇਸ਼ ਕਰਕੇ ਇਨ੍ਹਾਂ ਭਾਗੀਦਾਰਾਂ 'ਚ ਆਪਣੀ ਵੱਖਰੀ ਪਛਾਣ ਬਣਾਈ | ਇਸ ਸਟੱਡੀ ਨੇ ਇਕ ਆਈ. ਆਈ. ਐਮ. ਵਿਦਿਆਰਥੀਆਂ ਦੀ ਉੱਦਮੀ ਯਾਤਰਾ ਤੇ ਇਕ ਪਰਿਵਰਤਨਸ਼ੀਲ ਡਿਜ਼ੀਟਲ ਸਿਖਲਾਈ ਪਲੇਟਫਾਰਮ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਦੀ ਪੜਚੋਲ ਕੀਤੀ | ਉਸ ਦੀ ਮੌਲਿਕਤਾ, ਵਿਸ਼ਲੇਸ਼ਣਾਤਮਕ ਡੂੰਘਾਈ ਅਤੇ ਸਪੱਟਸ਼ ਦਿ੍ਸ਼ਟੀਕੋਣ ਨੇ ਉਸ ਨੂੰ ਬੀ-ਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਦਿਵਾਈ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਰਮਨਦੀਪ ਸੈਣੀ ਡਾਇਰੈਕਟਰ ਪਿ੍ੰਸੀਪਲ ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਸਾਗਰ ਦੀ ਪ੍ਰਾਪਤੀ ਨਵੀਨਤਾ ਅਤੇ ਵਿਸ਼ਲੇਸ਼ਣਾਤਮਕ ਦਿ੍ੜਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਕਿ ਅਸੀਂ ਆਪਣੇ ਵਿਦਿਆਰਥੀਆਂ 'ਚ ਵਿਕਸਿਤ ਕਰਨ ਦਾ ਯਤਨ ਕਰਦੇ ਹਾਂ | 'ਇੰਟਰਨੋਵੇਟ-2025' ਵਰਗੇ ਰਾਸ਼ਟਰੀ ਮੰਚ 'ਤੇ ਉਸ ਨੂੰ ਮਾਨਤਾ ਮਿਲਣਾ ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਲਈ ਇਕ ਮਾਣ ਵਾਲੀ ਗੱਲ ਹੈ ਅਤੇ ਇਹ ਸਾਡੇ ਅਕਾਦਮਿਕ ਵਾਤਾਵਰਨ ਦੀ ਗੁਣਵੱਤਾ ਦਾ ਪ੍ਰਮਾਣ ਹੈ | ਇਸੇ ਦੌਰਾਨ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਸਾਗਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਹਰਿਆਣਾ ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਆਲੋਕ ਰਾਏ ਨੇ ਹਰਿਆਣਾ ਦੀਆਂ ਜੇਲ੍ਹਾਂ ਨੂੰ ਲੈ ਕੇ ਸੱਦੀ ਪ੍ਰੈੱਸ ਕਾਨਫ਼ਰੰਸ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਡਵਾਂਸ ਮਟੀਰੀਅਲ ਵਿਗਿਆਨ ਦੇ ਵਿਸ਼ੇ 'ਤੇ ਕਰਵਾਈ 'ਚਾਰਮ-2025' ਨਾਮਕ ਅੰਤਰਰਾਸ਼ਟਰੀ ਕਾਨਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।