ਚੰਡੀਗੜ੍ਹ, 19 ਨਵੰਬਰ (ਕਪਿਲ ਵਧਵਾ)-ਸੈਕਟਰ31 ਪੁਲਿਸ ਥਾਣੇ ਵਿਚ ਇਕ ਸੜਕ ਹਾਦਸੇ ਸਬੰਧੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਜਿਸ ਵਿਚ ਪੈਦਲ ਜਾ ਰਹੀ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ | ਪੁਲਿਸ ਅਨੁਸਾਰ, ਹੱਲੋਮਾਜਰਾ ਨਿਵਾਸੀ ਇਕ ਮਹਿਲਾ ਨੇ ਸ਼ਿਕਾਇਤ ਦੱਰਜ ਕਰਵਾਈ ਕਿ 18 ਨਵੰਬਰ ਨੂੰ ਉਸ ਦੀ ਸੱਸ ਸ਼ਾਰਦਾ ਹੱਲੋਮਾਜਰਾ ਲਾਈਟ ਪੁਆਇੰਟ ਸਲਿਪ ਰੋਡ ਨੇੜੇ ਪੈਦਲ ਜਾ ਰਹੀ ਸੀ | ਇਸ ਦੌਰਾਨ ਮੋਹਿਤ ਵਾਸੀ ਹੱਲੋਮਾਜਰਾ ਵਲੋਂ ਚਲਾਈ ਜਾ ਰਹੀ ਹਰਿਆਣਾ ਨੰਬਰੀ ਮਹਿੰਦਰਾ ਪਿਕਅਪ ਨੇ ਉਸ ਦੀ ਸੱਸ ਸ਼ਾਰਦਾ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿਚ ਗੰਭੀਰ ਜ਼ਖ਼ਮੀ ਸ਼ਾਰਦਾ ਨੂੰ ਤੁਰੰਤ ਜੀ. ਐਮ. ਸੀ. ਐਚ. ਸੈਕਟਰ32 ਚੰਡੀਗੜ੍ਹ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਪੁਲਿਸ ਨੇ ਮੋਹਿਤ ਖ਼ਿਲਾਫ਼ ਬੀ. ਐਨ. ਐੱਸ. ਦੀ ਧਾਰਾ 281 ਅਤੇ 106(1) ਤਹਿਤ ਐੱਫ. ਆਈ. ਆਰ. ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਸ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |