21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਕਾਂਗਰਸ ਵਲੋਂ 'ਵੋਟ ਚੋਰੀ' ਖ਼ਿਲਾਫ਼ ਚੋਣ ਕਮਿਸ਼ਨ ਦੇ ਦਫ਼ਤਰ ਮੂਹਰੇ ਧਰਨਾ <br/>

ਵੋਟ ਚੋਰੀ ਦੇ ਮੁੱਦੇ 'ਤੇ ਭਾਜਪਾ ਖਿਆਫ਼ ਚੰਡੀਗੜ੍ਹ ਸਥਿਤ ਪੰਜਾਬ ਚੋਣ ਕਮਿਸ਼ਨ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਦੇ ਅਤੇ ਧਰਨਾ ਦਿੰਦੇ ਹੋਏ ਕਾਂਗਰਸੀ ਆਗੂ | ਤਸਵੀਰ : ਗੁਰਿੰਦਰ ਸਿੰਘ <br/> 07-11-2025
ਚੰਡੀਗੜ੍ਹ, 6 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਵਲੋਂ ਚੰਡੀਗੜ੍ਹ 'ਚ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ | ਪੰਜਾਬ ਕਾਂਗਰਸ ਆਗੂਆਂ ਨੇ ਭਾਜਪਾ ਸਰਕਾਰ 'ਤੇ ਚੋਣ ਕਮਿਸ਼ਨ ਦੇ ਸਮਰਥਨ ਨਾਲ ਵੱਡੇ ਪੱਧਰ 'ਤੇ ਵੋਟ ਚੋਰੀ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ | ਇਸ ਮੌਕੇ ਕਾਂਗਰਸੀ ਆਗੂ ਤੇ ਵਰਕਰ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਅਤੇ ਮੋਦੀ ਸਰਕਾਰ ਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ, ਲੋਕਤੰਤਰੀ ਸੰਸਥਾਵਾਂ ਵਿਚ ਯੋਜਨਾਬੱਧ ਤਰੀਕੇ ਨਾਲ ਹੇਰਾਫੇਰੀ ਲਈ ਜਵਾਬਦੇਹੀ ਦੀ ਮੰਗ ਕੀਤੀ | ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੱਲ੍ਹ ਇਕ ਵਾਰ ਫਿਰ ਤੋਂ ਰਾਹੁਲ ਗਾਂਧੀ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਭਾਜਪਾ ਨੇ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਲੋਕਾਂ ਦੀ ਇੱਛਾ ਨੂੰ ਵਿਗਾੜਨ ਲਈ ਚੋਣ ਪ੍ਰਕਿਰਿਆ ਵਿਚ ਹੇਰਾਫੇਰੀ ਕੀਤੀ | ਉਨ੍ਹਾਂ ਕਿਹਾ ਕਿ 'ਐਚ-ਫਾਈਲਾਂ' ਵਿਚ ਰਾਹੁਲ ਗਾਂਧੀ ਦੇ ਖੁਲਾਸਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਨੇ ਯੋਜਨਾਬੱਧ ਤਰੀਕੇ ਨਾਲ ਸਾਜ਼ਿਸ਼ ਰੱਚ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਕੀਤੀ ਤੇ ਵੋਟ ਚੋਰੀ ਕਰਕੇ ਸਰਕਾਰ ਬਣਾਈ ਹੈ | ਕਾਂਗਰਸ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ 'ਐੱਚ-ਫਾਈਲਾਂ' ਨੂੰ ਪੇਸ਼ ਕਰਦੇ ਹੋਏ ਹੈਰਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਕਿ ਕਿਵੇਂ 25 ਲੱਖ ਤੋਂ ਵੱਧ ਜਾਅਲੀ ਵੋਟਾਂ ਹਰਿਆਣਾ ਦੇ ਕੁੱਲ ਵੋਟਰਾਂ ਦਾ ਲਗਪਗ 12.5% ਭਾਜਪਾ ਦੇ ਪੱਖ 'ਚ ਨਤੀਜਾ ਝੁਕਾਉਣ ਲਈ ਜੋੜੀਆਂ ਜਾਂ ਹੇਰਾਫੇਰੀ ਕੀਤੀਆਂ ਗਈਆਂ | ਉਨ੍ਹਾਂ ਨੇ ਢਕੋਲਾ ਪਿੰਡ ਦੇ ਦੋ ਪੋਲਿੰਗ ਬੂਥਾਂ 'ਤੇ ਇਕ ਅÏਰਤ ਦਾ ਨਾਂਅ 223 ਵਾਰ ਦਿਖਾਈ ਦੇਣ ਦੇ ਸਬੂਤ ਦਿਖਾਏ ਤੇ ਇੱਥੋਂ ਤੱਕ ਕਿ ਇਕ ਬ੍ਰਾਜ਼ੀਲੀ ਮਾਡਲ ਦੀ ਫੋਟੋ ਵੀ 10 ਬੂਥਾਂ 'ਤੇ ਵੱਖ-ਵੱਖ ਨਾਵਾਂ ਹੇਠ 22 ਵਾਰ ਵਰਤੀ ਗਈ | ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਹ ਸਪੱਸ਼ਟ ਵੋਟ ਚੋਰੀ ਨਾ ਸਿਰਫ਼ ਲੋਕਤੰਤਰ 'ਤੇ ਹਮਲਾ ਹੈ, ਸਗੋਂ ਆਜ਼ਾਦ ਤੇ ਨਿਰਪੱਖ ਚੋਣਾਂ ਵਿਚ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਹਰੇਕ ਵੋਟਰ ਨਾਲ ਵਿਸ਼ਵਾਸਘਾਤ ਵੀ ਹੈ | ਉਨ੍ਹਾਂ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਤੁਰੰਤ ਨਿਆਂਇਕ ਜਾਂਚ ਤੇ ਇਸ ਚੋਣ ਧੋਖਾਧੜੀ ਵਿਚ ਸ਼ਾਮਲ ਭਾਜਪਾ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ | ਵਿਰੋਧ ਪ੍ਰਦਰਸ਼ਨ 'ਚ ਗਗਨਦੀਪ ਸਿੰਘ ਬੌਬੀ, ਰਣਜੀਤ ਸਿੰਘ ਜੀਤੀ ਪਡਿਆਲ , ਕਰਨਬੀਰ ਸਿੰਘ, ਕੁਲਜੀਤ ਸਿੰਘ ਬੇਦੀ, ਹੈਪੀ ਖਹਿਰਾ (ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ), ਵਿਪਨ ਸ਼ਰਮਾ, ਅਮਿਤ (ਡੇਰਾਬੱਸੀ), ਗਿਆਨ ਸਿੰਘ, ਜੰਗ ਬਹਾਦਰ (ਐਸ. ਸੀ. ਡਿਪਾਰਟਮੇਂਟ ਦੇ ਸਾਬਕਾ ਚੇਅਰਮੈਨ), ਰਮਨਦੀਪ ਨਰੂਲਾ, ਜਤਿੰਦਰ ਕੁਮਾਰ (ਸਾਬਕਾ ਪ੍ਰਧਾਨ ਐਨ. ਐਸ. ਯੂ. ਆਈ.), ਅਮਨ ਢੈਪਈ ਨੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਮੁੱਖ ਸਕੱਤਰ ਵਲੋਂ ਯੂ. ਟੀ. ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਆਪਣੇ ਅੰਦਰ ਦੇ ਪ੍ਰਕਾਸ਼ ਦਾ ਅਨੁਭਵ ਕਰਨ ਦੀ ਲੋੜ-ਸੰਗੀਤਾ ਮਿੱਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।