21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪ੍ਰਕਾਸ਼ ਪੁਰਬ ਮੌਕੇ ਆਪਣੇ ਅੰਦਰ ਦੇ ਪ੍ਰਕਾਸ਼ ਦਾ ਅਨੁਭਵ ਕਰਨ ਦੀ ਲੋੜ-ਸੰਗੀਤਾ ਮਿੱਤਲ <br/>

ਅਜੀਤ ਡੈਸਕ 07-11-2025
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਪ੍ਰਮੁੱਖ ਅਧਿਆਤਮਿਕ ਸ਼ਿਖਿੱਅਕ ਅਤੇ ਸਮਾਜ ਸੇਵਿਕਾ ਸੰਗੀਤਾ ਮਿੱਤਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿਰਫ਼ ਇਕ ਧਾਰਮਿਕ ਉਤਸਵ ਨਹੀਂ ਹੈ ਬਲਕਿ ਅਧਿਆਤਮਿਕ ਯਾਦ ਹੈ ਜੋ ਕਿ ਉਸ ਸਮੇਂ ਦੀ ਯਾਦ ਦੁਆਉਂਦੀ ਹੈ ਜਿਸ ਸਮੇਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ | ਉਨ੍ਹਾਂ ਦਾ ਜਨਮ ਸਿਰਫ਼ ਇਕ ਵਿਅਕਤੀ ਦਾ ਜਨਮ ਨਹੀਂ ਬਲਕਿ ਇਕ ਅਧਿਆਤਮਿਕ ਪ੍ਰਕਾਸ਼ ਦਾ ਜਨਮ ਸੀ ਜੋ ਅੱਜ ਵੀ ਮਨੁੱਖੀ ਆਤਮਾ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਚ ਵੀ ਫ਼ਰਮਾਇਆ ਹੈ ਕਿ ਮਨੁੱਖ ਖ਼ੁਦ ਪ੍ਰਕਾਸ਼ ਦਾ ਸਰੂਪ ਹੈ ਅਤੇ ਉਸਨੂੰ ਆਪਣੇ ਮੂਲ ਨੰੂ ਪਹਿਚਾਨਣ ਦੀ ਲੋੜ ਹੈ | ਮੈਡਮ ਮਿੱਤਲ ਨੇ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਉਦੋਂ ਤੱਕ ਸਾਡਾ ਜੀਵਨ ਅਧੂਰਾ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਲੋਕਾਂ ਨੂੰ ਸੰਸਾਰ ਦੇ ਬਾਹਰੀ ਦਿਖਾਵੇ ਤੋਂ ਮੁਕਤ ਹੋ ਕੇ ਆਪਣੇ ਅੰਦਰ ਦੇ ਪ੍ਰਕਾਸ਼ ਨੂੰ ਮਹਿਸੂਸ ਕਰਨ ਦੀ ਸਿੱਖਿਆ ਦਿੱਤੀ ਸੀ | ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮਾਨਵਤਾ ਦਾ ਧਰਮ ਹੈ ਅਤੇ ਅਧਿਆਤਮਿਕਤਾ ਦਾ ਧਰਮ ਸਿਰਫ਼ ਆਤਮ ਗਿਆਨ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਗੁਰੂ ਸਿਰਫ਼ ਤੁਹਾਡੇ ਅੰਦਰ ਹੀ ਹੈ ਜਿਸਨੂੰ ਪਹਿਚਾਨਣ ਦੀ ਲੋੜ ਹੈ ਅਤੇ ਜੋ ਆਤਮਾ ਗੁਰੂ ਨੂੰ ਪਹਿਚਾਣ ਲੈਂਦੀ ਹੈ ਉਹ ਹਨੇਰੇ ਤੋਂ ਗਿਆਨ ਵਲ ਚੱਲਣਾ ਸ਼ੁਰੂ ਕਰ ਦਿੰਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵੇ ਜਗਾਈਏ ਤਾਂ ਇਹ ਸਿਰਫ਼ ਬਾਹਰੀ ਨਾ ਹੋਣ ਬਲਕਿ ਇਨ੍ਹਾਂ ਦੇ ਨਾਲ ਨਾਲ ਆਪਣੇ ਅੰਦਰ ਵੀ ਗਿਆਨ ਦਾ ਦੀਪਕ ਜਗਾਈਏ |

ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ 'ਵੋਟ ਚੋਰੀ' ਖ਼ਿਲਾਫ਼ ਚੋਣ ਕਮਿਸ਼ਨ ਦੇ ਦਫ਼ਤਰ ਮੂਹਰੇ ਧਰਨਾ <br/> ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਸੱਗਲਾਂ 'ਚ ਖੇਡ ਪਾਰਕ ਦਾ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।