17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅੱਜ ਤੋਂ ਬੀ. ਐੱਡ. ਕੋਰਸਾਂ ਲਈ ਸਰੀਰਕ ਕੌਂਸਲਿੰਗ ਦਾ ਦੂਜਾ ਦੌਰ ਸ਼ੁਰੂ

ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 2 ਤੇ 3 ਸਤੰਬਰ ਨੂੰ ਚੰਡੀਗੜ੍ਹ ਦੇ ਸਿੱਖਿਆ ਕਾਲਜਾਂ ਲਈ ਬੀ. ਐੱਡ. (ਜਨਰਲ), ਬੀ. ਐੱਡ. ਯੋਗਾ ਤੇ ਬੀ. ਐੱਡ. ਸਪੈਸ਼ਲ ਐਜੂਕੇਸ਼ਨ (ਆਈਡੀ) ਕੋਰਸਾਂ 'ਚ ਦਾਖ਼ਲੇ ਲਈ ਸਰੀਰਕ ਕਾਊਾਸਲਿੰਗ ਦਾ ਦੂਜਾ ਦੌਰ ਸ਼ੁਰੂ ਕਰੇਗੀ | ਇਹ ਕਾਊਾਸਲਿੰਗ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ 36 ਚੰਡੀਗੜ੍ਹ ਵਿਖੇ ਹੋਵੇਗੀ | ਇਸ ਦੌਰ 'ਚ 60 ਤੋਂ ਵੱਧ ਖ਼ਾਲੀ ਸੀਟਾਂ (ਖ਼ਾਲੀ ਤੇ ਸ਼ਿਫਟਿੰਗ ਸੀਟਾਂ ਸਮੇਤ) ਨੂੰ 13 ਜੁਲਾਈ ਨੂੰ ਹੋਈ ਸਾਂਝੀ ਪ੍ਰਵੇਸ਼ ਪ੍ਰੀਖਿਆ ਦੁਆਰਾ ਨਿਰਧਾਰਿਤ ਯੋਗਤਾ ਦੇ ਆਧਾਰ 'ਤੇ ਸਖ਼ਤੀ ਨਾਲ ਅਲਾਟ ਕੀਤਾ ਜਾਵੇਗਾ | ਸਾਰੇ ਉਮੀਦਵਾਰਾਂ ਨੂੰ ਤਸਦੀਕ ਲਈ ਆਪਣੇ ਅਸਲ ਦਸਤਾਵੇਜ਼ਾਂ ਤੇ ਫੋਟੋਕਾਪੀਆਂ ਨਾਲ ਰਿਪੋਰਟ ਕਰਨੀ ਚਾਹੀਦੀ ਹੈ | ਅਲਾਟ ਹੋਈਆਂ ਸੀਟਾਂ ਵਾਲੇ ਉਮੀਦਵਾਰਾਂ ਨੂੰ ਦਾਖ਼ਲੇ ਦੀਆਂ ਰਸਮਾਂ ਪੂਰੀਆਂ ਕਰਨ ਲਈ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ-ਆਪਣੇ ਕਾਲਜਾਂ 'ਚ ਰਿਪੋਰਟ ਕਰਨੀ ਜ਼ਰੂਰੀ ਹੈ | ਬਾਕੀ ਪੂਰੀ ਜਾਣਕਾਰੀ ਕਾਊਾਸਲਿੰਗ ਯੂਨੀਵਰਸਿਟੀ ਦੇ ਅਧਿਕਾਰਤ ਪੋਰਟਲ 'ਤੇ ਉਪਲਬਧ ਹੋਵੇਗਾ |
ਪਿਛਲੀ ਖ਼ਬਰ ਚੰਡੀਗੜ੍ਹ ਨਿਗਮ ਦੇ ਅਧਿਕਾਰੀਆਂ ਵਲੋਂ ਜ਼ਬਰਦਸਤੀ ਵਸੂਲੀ ਦੇ ਮਾਮਲੇ 'ਚ ਬਿਆਨ ਦਰਜ ਅਗਲੀ ਖ਼ਬਰ ਮਾਰਕਫ਼ੈਡ ਨੇ ਮੁਕੱਦਮੇਬਾਜ਼ੀ ਨੂੰ ਸੰਭਾਲਣ 'ਚ ਕੀਤੀ ਲਾਪ੍ਰਵਾਹੀ, ਹਾਈ ਕੋਰਟ ਨੇ ਕੀਤੀ ਖਿਚਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।