17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਰਕਫ਼ੈਡ ਨੇ ਮੁਕੱਦਮੇਬਾਜ਼ੀ ਨੂੰ ਸੰਭਾਲਣ 'ਚ ਕੀਤੀ ਲਾਪ੍ਰਵਾਹੀ, ਹਾਈ ਕੋਰਟ ਨੇ ਕੀਤੀ ਖਿਚਾਈ

ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਸਹਿਕਾਰੀ ਸਪਲਾਈ ਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਮਾਰਕਫ਼ੈਡ) ਨੂੰ ਮੁਕੱਦਮੇਬਾਜ਼ੀ ਦੇ ਲਾਪਰਵਾਹੀ ਨਾਲ ਨਜਿੱਠਣ ਲਈ ਖਿਚਾਈ ਕੀਤੀ ਹੈ ਤੇ ਦੋ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਦਾਇਰ ਕੀਤੀ ਗਈ ਇਕ ਰਿੱਟ ਪਟੀਸ਼ਨ ਨੂੰ ਬਹਾਲ ਕਰਨ ਤੋਂ ਇਨਕਾਰ ਕਰਨ ਵਿਰੁੱਧ ਅਪੀਲ ਨੂੰ ਖਾਰਜ ਕਰ ਦਿੱਤਾ ਹੈ | ਬੈਂਚ ਨੇ ਸਪੱਸ਼ਟ ਕੀਤਾ ਕਿ ਬਹਾਲੀ ਦੀ ਮੰਗ ਕਰਨ ਵਿਚ 1,120 ਦਿਨਾਂ ਦੀ ਬੇਲੋੜੀ ਦੇਰੀ ਨੂੰ ਸਿਰਫ਼ ਇਸ ਲਈ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਪੀਲਕਰਤਾ ਸੂਬੇ ਦੀ ਇਕ ਸ਼ਾਖਾ ਸੀ | ਅਦਾਲਤ ਨੇ ਕਿਹਾ ਕਿ ਅਸੀਂ ਸਿੰਗਲ ਜੱਜ ਬੈਂਚ ਦੇ ਰਿੱਟ ਪਟੀਸ਼ਨ ਦੀ ਬਹਾਲੀ ਲਈ ਅਰਜ਼ੀ ਖਾਰਜ ਕਰਨ ਦੇ ਹੁਕਮ ਨਾਲ ਸਹਿਮਤ ਹਾਂ | ਇਹ ਸੱਚ ਹੈ ਕਿ ਅਪੀਲਕਰਤਾ ਸੂਬੇ ਦਾ ਹਿੱਸਾ ਹੈ ਤੇ ਉਸਨੂੰ ਰਿੱਟ ਪਟੀਸ਼ਨ ਦੀ ਬਹਾਲੀ ਲਈ ਤੁਰੰਤ ਅਦਾਲਤ 'ਚ ਜਾਣਾ ਚਾਹੀਦਾ ਸੀ | ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਤੇ ਦੀਪਕ ਮਨਚੰਦਾ ਦੇ ਡਵੀਜ਼ਨ ਬੈਂਚ ਨੇ ਕਿਹਾ ਕਿ ਅਪੀਲਕਰਤਾ ਰਿੱਟ ਪਟੀਸ਼ਨ ਦੀ ਬਹਾਲੀ ਲਈ ਅਰਜ਼ੀ ਦਾਇਰ ਕਰਨ ਵਿਚ ਬੇਲੋੜੀ ਦੇਰੀ ਨੂੰ ਮੁਆਫ਼ ਕਰਨ ਲਈ ਢੁਕਵੇਂ ਕਾਰਨ ਨਹੀਂ ਦਿਖਾ ਸਕਿਆ ਹੈ |
ਪਿਛਲੀ ਖ਼ਬਰ ਅੱਜ ਤੋਂ ਬੀ. ਐੱਡ. ਕੋਰਸਾਂ ਲਈ ਸਰੀਰਕ ਕੌਂਸਲਿੰਗ ਦਾ ਦੂਜਾ ਦੌਰ ਸ਼ੁਰੂ ਅਗਲੀ ਖ਼ਬਰ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਦੀਆਂ ਸੀ.ਬੀ.ਆਈ. ਵਿਰੁੱਧ ਦਾਇਰ ਪਟੀਸ਼ਨਾਂ ਕੀਤੀਆਂ ਖਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।