17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚੰਡੀਗੜ੍ਹ ਨਿਗਮ ਦੇ ਅਧਿਕਾਰੀਆਂ ਵਲੋਂ ਜ਼ਬਰਦਸਤੀ ਵਸੂਲੀ ਦੇ ਮਾਮਲੇ 'ਚ ਬਿਆਨ ਦਰਜ

ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਨਗਰ ਨਿਗਮ ਦੇ ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਤੇ ਸ਼ਿਕਾਇਤਕਰਤਾ ਵਿਕਾਸ ਬੇਲਦਾਰ ਤੇ ਕੁਝ ਦੁਕਾਨਦਾਰਾਂ ਵਲੋਂ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਪਹਿਲਾਂ ਜਨਤਕ ਤੌਰ 'ਤੇ ਅਤੇ ਫਿਰ ਚੰਡੀਗੜ੍ਹ ਵਿਜੀਲੈਂਸ ਨੂੰ ਸ਼ਿਕਾਇਤ ਦਿੰਦਿਆਂ ਇਹ ਸੂਚਿਤ ਕੀਤਾ ਕਿ ਹਰ ਮਹੀਨੇ ਨਿਗਮ ਦੇ ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀ ਵਿਕਾਸ ਕੋਲੋਂ ਕਰੀਬ 4 ਤੋਂ 6 ਲੱਖ ਰੁਪਏ ਦੀ ਗੈਰ-ਕਾਨੂੰਨੀ ਵਸੂਲੀ ਕਰਵਾਉਂਦੇ ਸਨ | ਇਸ ਦੇ ਨਾਲ ਹੀ ਉਨ੍ਹਾਂ ਵਿਕਾਸ ਤੇ ਇਸ ਵਸੂਲੀ ਨੂੰ ਜਾਰੀ ਰੱਖਣ ਲਈ ਦਬਾਅ ਵੀ ਬਣਾਇਆ | ਇਸ ਮਾਮਲੇ ਸੰਬੰਧੀ ਵਿਕਾਸ ਦੀ ਸ਼ਿਕਾਇਤ ਤੇ ਚੰਡੀਗੜ੍ਹ ਵਿਜੀਲੈਂਸ ਵਿਖੇ ਉਸ ਨੂੰ ਬਿਆਨ ਦੇਣ ਲਈ ਸੋਮਵਾਰ ਨੂੰ ਬੁਲਾਇਆ | ਜਿਸ ਤੋਂ ਬਾਅਦ ਵਿਕਾਸ ਨੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ | ਇਸ ਸੰਬੰਧੀ ਸ਼ਿਕਾਇਤਕਰਤਾ ਵਿਕਾਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਸ ਨੂੰ 11 ਵਜੇ ਆਉਣ ਲਈ ਕਿਹਾ ਸੀ ਤੇ ਉਸ ਨੇ ਸਮੇਂ ਸਿਰ ਪਹੁੰਚ ਕੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਆਪਣੀ ਹੱਡੀ-ਬੀਤੀ ਦੱਸੀ ਕਿ ਕਿਵੇਂ ਨਿਗਮ ਦੇ ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਵਲੋਂ ਉਸ ਤੋਂ ਕਾਫੀ ਲੰਮੇ ਸਮੇਂ ਤੱਕ ਵਸੂਲੀ ਕਰਵਾਈ ਗਈ ਅਤੇ ਜਦੋਂ ਹੁਣ ਉਸ ਨੇ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਉਸ ਨੂੰ ਮਾਨਸਿਕ ਤੌਰ 'ਤੇ ਤੰਗ-ਪਰੇਸ਼ਾਨ ਕੀਤਾ | ਉਕਤ ਮਾਮਲੇ ਨੂੰ ਗੰਭੀਰਤਾ ਨੂੰ ਵੇਖਦੇ ਹੋਏ ਵਿਜੀਲੈਂਸ ਦਫ਼ਤਰ ਵਿਖੇ ਵਿਕਾਸ ਦੇ ਬਿਆਨ ਦਰਜ ਕੀਤੇ ਗਏ ਹਨ | ਹੁਣ ਵੇਖਣਯੋਗ ਹੋਵੇਗਾ ਕਿ ਵਿਕਾਸ ਦੇ ਬਿਆਨਾਂ ਤੇ ਇਨਫੋਰਸਮੈਂਟ ਵਿਭਾਗ ਦੇ ਕਿਹੜੇ-ਕਿਹੜੇ ਅਧਿਕਾਰੀ ਵਿਜੀਲੈਂਸ ਦੀ ਰਡਾਰ 'ਤੇ ਆਉਣਗੇ |
ਪਿਛਲੀ ਖ਼ਬਰ ਐਮਾਜ਼ੋਨ ਇੰਡੀਆ ਨੇ ਪੰਜਾਬ ਤੋਂ ਚੰਗੇ ਵਿਕਾਸ ਨੂੰ ਦੇਖਦਿਆਂ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇਸ ਖੇਤਰ 'ਚ ਬੁਨਿਆਦੀ ਢਾਂਚ... ਅਗਲੀ ਖ਼ਬਰ ਅੱਜ ਤੋਂ ਬੀ. ਐੱਡ. ਕੋਰਸਾਂ ਲਈ ਸਰੀਰਕ ਕੌਂਸਲਿੰਗ ਦਾ ਦੂਜਾ ਦੌਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।