08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੀ.ਜੀ.ਆਈ 'ਚ ਐਮਰਜੈਂਸੀ ਦੌਰਾਨ ਦੇਖਭਾਲ ਲਈ 2 ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 20-07-2025
ਚੰਡੀਗੜ੍ਹ, 19 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਵਿਖੇ ਖ਼ੂਨ ਪ੍ਰਬੰਧਨ, ਤੇਜ਼ ਪ੍ਰਤੀਕਿਰਿਆ ਅਤੇ ਸਦਮੇ ਦੌਰਾਨ ਗੰਭੀਰ ਦੇਖਭਾਲ ਵਿਸ਼ੇ 'ਤੇ 2 ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਚ 150 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਿਲ ਹੋਏ | ਇਸ ਸਮਾਗਮ ਦੇ ਉਦਘਾਟਨ ਪੀ.ਜੀ.ਆਈ ਦੇ ਡੀਨ ਅਕਾਦਮਿਕ ਪ੍ਰੋਫੈਸਰ ਆਰ ਕੇ ਰਾਠੋ ਨੇ ਕੀਤਾ | ਜਿਨ੍ਹਾਂ ਨੇ ਨਿਰੰਤਰ ਸਿਖਲਾਈ ਅਤੇ ਬਹੁ-ਅਨੁਸ਼ਾਸਨੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਹਰ ਸਕਿੰਟ ਜਾਨਾਂ ਬਚਾਉਣ ਵਿਚ ਮਾਇਨੇ ਰੱਖਦਾ ਹੈ | ਇਸ ਪ੍ਰੋਗਰਾਮ ਵਿਚ ਹੇਮਾਟੋਲੋਜੀ ਅਤੇ ਮੈਡੀਕਲ ਓਨਕੋਲੋਜੀ ਵਿਭਾਗ ਦੇ ਮੁਖੀ ਪ੍ਰੋ. ਪੰਕਜ ਮਲਹੋਤਰਾ ਨੇ ਕਿਹਾ ਕਿ ਸੀਮਤ ਸਰੋਤਾਂ ਵਾਲੀਆਂ ਸੈਟਿੰਗਾਂ ਵਿਚ ਟਰੌਮਾ ਪ੍ਰਬੰਧਨ ਲਈ ਸਰੋਤ-ਸੰਵੇਦਨਸ਼ੀਲ, ਟੀਮ-ਅਧਾਰਿਤ ਪਹੁੰਚਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪ੍ਰੋ. ਕਾਜਲ ਜੈਨ ਆਰਗੇਨਾਈਜਿੰਗ ਚੇਅਰਪਰਸਨ ਨੇ ਕਿਹਾ ਕਿ ਪੁਲਿਸ ਅਤੇ ਐਮਰਜੈਂਸੀ ਜਵਾਬ ਦੇਣ ਵਾਲਿਆਂ ਨੂੰ ਸਿਖਲਾਈ ਦੇਣਾ ਇਹ ਯਕੀਨੀ ਬਣਾਉਂਦਾ ਹੈ ਕਿ ਖ਼ੂਨ ਅਤੇ ਖ਼ੂਨ ਦੇ ਉਤਪਾਦਾਂ ਸਮੇਤ ਮਹੱਤਵਪੂਰਨ ਸਰੋਤਾਂ ਦੀ ਵਰਤੋਂ ਘਟਨਾ ਵਾਲੀ ਥਾਂ ਤੋਂ ਸ਼ੁਰੂ ਕਰਦੇ ਹੋਏ ਕੁਸ਼ਲਤਾ ਅਤੇ ਸਮਝਦਾਰੀ ਨਾਲ ਕੀਤੀ ਜਾਵੇ | ਪ੍ਰੋ. ਸੁਮਨ ਅਰੋੜਾ ਪ੍ਰਬੰਧਕੀ ਸਕੱਤਰ, ਡਾ. ਨਿਧੀ ਭਾਟੀਆ ਸੰਗਠਨ ਸਹਿ-ਸਕੱਤਰ ਨੇ ਕਿਹਾ ਕਿ ਜੀਵਨ ਬਚਾਉਣ ਦੇ ਹੁਨਰਾਂ 'ਤੇ ਕੇਂਦਿ੍ਤ ਵਿਸ਼ੇ ਤੇ ਖ਼ਾਸ ਛੁਰਾ ਮਾਰਨ ਦੀਆਂ ਸੱਟਾਂ, ਤੇਜ਼ ਰਫ਼ਤਾਰ ਮੋਟਰ ਵਾਹਨ ਦੁਰਘਟਨਾ, ਰੀੜ੍ਹ ਦੀ ਹੱਡੀ ਦੀਆਂ ਸੱਟਾਂ ਸ਼ਾਮਲ ਹਨ ਅਤੇ ਪ੍ਰੋਗਰਾਮ ਵਿਚ ਦੁਖਾਂਤ 'ਤੇ ਜਿੱਤ ਦੀ ਧਾਰਨਾ, ਦਿਮਾਗ਼ੀ ਤੌਰ 'ਤੇ ਮਰੇ ਹੋਏ ਮਰੀਜ਼ ਦੀ ਦੇਖਭਾਲ ਵੀ ਸ਼ਾਮਲ ਹੈ |

ਪਿਛਲੀ ਖ਼ਬਰ ਖਰੜ ਹਲਕੇ ਦੇ ਲੋਕਾਂ ਨਾਲ ਸਿਆਸੀ ਤੌਰ 'ਤੇ ਫਿਰ ਹੋਇਆ ਖਿਲਵਾੜ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਕਾਨੂੰਨਗੋਆਂ ਅਤੇ ਪਟਵਾਰੀਆਂ ਦੇ ਤਬਾਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।