ਖਰੜ, 19 ਜੁਲਾਈ (ਗੁਰਮੁੱਖ ਸਿੰਘ ਮਾਨ)-ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੁਹਾਲੀ ਅੰਦਰ ਕਾਨੂੰਨਗੋਆਂ ਅਤੇ ਪਟਵਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਇਸ ਸੰਬੰਧ 'ਚ ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਪਟਵਾਰੀ ਸੁਖਦੇਵ ਸਿੰਘ ਨੂੰ ਖਰੜ ਤੋਂ ਲੋਹਗੜ੍ਹ, ਅਕਸ਼ਪ੍ਰੀਤ ਸਿੰਘ ਨੂੰ ਲੋਹਗੜ੍ਹ ਤੋਂ ਜੰਡਪੁਰ, ਰਵਿੰਦਰ ਮੱਟੂ ਨੂੰ ਜੰਡਪੁਰ ਤੋਂ ਖਾਨਪੁਰ, ਹਿਮਾਂਸ਼ੂ ਸਿੰਗਲਾ ਨੂੰ ਡੇਰਾਬੱਸੀ ਤੋਂ ਮਜਾਤ ਵਾਧੂ ਚਾਰਜ ਦਾਊਾਮਾਜਰਾ, ਨਵਨੀਤ ਸਿੰਘ ਨੂੰ ਮਜਾਤ ਵਾਧੂ ਚਾਰਜ ਦਾਊਾਮਾਜਰਾ ਤੋਂ ਖਰੜ, ਅਮਨਦੀਪ ਨੂੰ ਖਾਨਪੁਰ ਤੋਂ ਡੇਰਾਬੱਸੀ, ਕਰਨੈਲ ਸਿੰਘ ਨੂੰ ਬਨੂੰੜ ਤੋਂ ਰਾਮਪੁਰ ਸੈਣੀਆਂ ਵਾਧੂ ਸਰਕਲ ਬੇਹੜਾ, ਸ਼ਾਮ ਸਿੰਘ ਨੂੰ ਰਾਮਪੁਰ ਸੈਣੀਆਂ ਤੋਂ ਬਨੰੂੜ ਬੀ, ਧਰਮਵੀਰ ਸਿੰਘ ਨੂੰ ਦੱਪਰ ਤੋਂ ਲੁਬਾਣਗੜ੍ਹ ਵਾਧੂ ਚਾਰਜ ਖਿਜ਼ਰਾਬਾਦ, ਗੌਰਵ ਜੰਡ ਨੂੰ ਲੁਬਾਣਗੜ੍ਹ ਤੋਂ ਦੱਪਰ, ਰਾਜਵੀਰ ਸਿੰਘ ਨੂੰ ਘੋਲੂਮਾਜਰਾ ਤੋਂ ਗੋਬਿੰਦਪੁਰਾ ਵਾਧੂ ਚਾਰਜ ਹੰਸਾਲਾ, ਤੇਜਿੰਦਰ ਸਿੰਘ ਨੂੰ ਬਲੌਂਗੀ ਤੋਂ ਦਾਊਾ, ਕਰਨਦੀਪ ਸਿੰਘ ਨੂੰ ਦਾਊਾ ਤੋਂ ਬਲੌਂਗੀ, ਗੁਰਜੰਟ ਸਿੰਘ ਨੂੰ ਛੱਤ ਤੋਂ ਪਲਹੇੜੀ, ਬਿਪਨਦੀਪ ਨੂੰ ਪਲਹੇੜੀ ਤੋਂ ਛੱਤ, ਆਯੂਸ਼ ਸ਼ਰਮਾ ਨੂੰ ਨਗਲਾ ਤੋਂ ਘੋਲੂਮਾਜਰਾ ਵਾਧੂ ਚਾਰਜ ਨਗਲਾ, ਸ਼ਿਵ ਕੁਮਾਰ ਨੂੰ ਸੰਤੇਮਾਜਰਾ ਤੋਂ ਫਾਟਵਾਂ ਵਾਧੂ ਚਾਰਜ ਕੰਸਾਲਾ, ਪੱਲਣਪੁਰ ਤੇ ਮਿਰਜ਼ਾਪੁਰ ਵਿਖੇ ਤਬਦੀਲ ਕੀਤਾ ਗਿਆ ਹੈ | ਇਸੇ ਤਰ੍ਹਾਂ ਕਮਲ ਸੈਣੀ ਕਾਨੂੰਨਗੋ ਨੂੰ ਦਫ਼ਤਰ ਕਾਨੂੰਨਗੋ ਮੁਹਾਲੀ ਤੋਂ ਲਾਲੜੂ ਵਾਧੂ ਚਾਰਜ ਸਮਗੌਲੀ ਅਤੇ ਜਸਵੀਰ ਸਿੰਘ ਕਾਨੂੰਨਗੋ ਨੂੰ ਲਾਲੜੂ ਤੋਂ ਦਫ਼ਤਰ ਕਾਨੂੰਨਗੋ ਮੁਹਾਲੀ ਵਿਖੇ ਤਬਦੀਲ ਕੀਤਾ ਗਿਆ ਹੈ |