08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੀ.ਜੀ.ਆਈ ਦੇ 3500 ਠੇਕਾ ਕਰਮਚਾਰੀਆਂ ਦੀ ਤਨਖ਼ਾਹ ਰੈਗੂਲਰ ਕਰਮਚਾਰੀਆਂ ਵਾਂਗ ਹੋਈ ਬਰਾਬਰ

ਅਜੀਤ ਡੈਸਕ 20-07-2025
ਚੰਡੀਗੜ੍ਹ, 19 ਜੁਲਾਈ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਲਗਭਗ 3500 ਠੇਕਾ ਕਰਮਚਾਰੀਆਂ ਨੂੰ ਤੋਹਫ਼ਾ ਦਿੰਦੇ ਹੋਏ ਕੇਂਦਰ ਸਰਕਾਰ ਨੇ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ | ਇਸ ਤਹਿਤ ਹੁਣ ਸਾਰੇ ਠੇਕਾ ਕਰਮਚਾਰੀਆਂ ਨੂੰ ਸਥਾਈ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਅਤੇ ਸਹੂਲਤਾਂ ਮਿਲਣਗੀਆਂ | ਇਸ ਫ਼ੈਸਲੇ ਨਾਲ ਜਿੱਥੇ ਉਨ੍ਹਾਂ ਦੀ ਮਾਸਿਕ ਤਨਖ਼ਾਹ ਵਿਚ ਅÏਸਤਨ 7000 ਰੁਪਏ ਦਾ ਵਾਧਾ ਹੋਵੇਗਾ, ਉੱਥੇ ਉਨ੍ਹਾਂ ਨੂੰ 19 ਮਹੀਨਿਆਂ ਦਾ ਬਕਾਇਆ ਲਗਭਗ 50 ਕਰੋੜ ਰੁਪਏ ਵੀ ਮਿਲੇਗਾ | ਇਹ ਵਿਵਸਥਾ 13 ਜਨਵਰੀ 2024 ਤੋਂ ਲਾਗੂ ਮੰਨੀ ਜਾਵੇਗੀ | ਹੁਣ ਤੱਕ ਠੇਕਾ ਕਰਮਚਾਰੀ ਡੀ.ਸੀ ਰੇਟ 'ਤੇ ਕੰਮ ਕਰ ਰਹੇ ਸਨ | ਇਹ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਨਿਯਮਤ ਕਰਮਚਾਰੀਆਂ ਵਾਂਗ ਤਨਖ਼ਾਹ ਅਤੇ ਭੱਤੇ ਲੈਣ ਲਈ ਮੰਗ ਕਰ ਰਹੇ ਸਨ | ਪੀ.ਜੀ.ਆਈ ਪ੍ਰਸ਼ਾਸਨ ਨੇ ਕੇਂਦਰੀ ਸਲਾਹਕਾਰ ਠੇਕਾ ਲੇਬਰ ਬੋਰਡ ਸਾਹਮਣੇ ਸਮਾਨ ਤਨਖ਼ਾਹਾਂ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਭਾਵੇਂ ਕਿਰਤ ਮੰਤਰਾਲੇ ਨੇ ਕਾਨੂੰਨੀ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਤੁਰੰਤ ਪ੍ਰਵਾਨਗੀ ਨਹੀਂ ਦਿੱਤੀ, ਪਰ ਸਾਂਝੀ ਕਾਰਵਾਈ ਕਮੇਟੀ (ਜੇ.ਏ.ਸੀ) ਅਤੇ ਭਾਰਤੀ ਮਜ਼ਦੂਰ ਸੰਘ (ਬੀ.ਐਮ.ਐਸ) ਨੇ ਸਿੱਧੇ ਤੌਰ 'ਤੇ ਕੇਂਦਰੀ ਕਾਨੂੰਨ ਮੰਤਰੀ ਨਾਲ ਸੰਪਰਕ ਕੀਤਾ ਅਤੇ ਲਗਾਤਾਰ ਫਾਲੋ-ਅੱਪ ਕੀਤਾ | ਇਸ ਤੋਂ ਬਾਅਦ 16 ਜੁਲਾਈ 2025 ਨੂੰ ਕਾਨੂੰਨ ਮੰਤਰਾਲੇ ਤੋਂ ਪ੍ਰਵਾਨਗੀ ਪ੍ਰਾਪਤ ਹੋਈ | ਜੇ.ਏ.ਸੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਇਸ ਨੂੰ ਕਰਮਚਾਰੀਆਂ ਦੇ ਮਾਣ ਅਤੇ ਅਧਿਕਾਰਾਂ ਲਈ ਇੱਕ ਇਤਿਹਾਸਕ ਜਿੱਤ ਦੱਸਿਆ |
ਪਿਛਲੀ ਖ਼ਬਰ ਜ਼ਿਲ੍ਹੇ ਦੇ ਕਾਨੂੰਨਗੋਆਂ ਅਤੇ ਪਟਵਾਰੀਆਂ ਦੇ ਤਬਾਦਲੇ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।