ਐੱਸ. ਏ. ਐੱਸ. ਨਗਰ, 17 ਜੁਲਾਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.) ਸੀ. ਜੀ.. ਸੀ. ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗਾਂ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਆਫ਼ ਇੰਜੀਨੀਅਰਿੰਗ (ਸੀ. ਜੀ. ਸੀ. ਸੀ. ਓ. ਈ.) ਲਾਂਡਰਾਂ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫ. ਡੀ. ਪੀ.) ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ 'ਫਿਊਚਰ ਰੇਡੀ ਸਕਿੱਲਸ : ਐਂਬਰੇਸਿੰਗ ਇਨੋਵੇਸ਼ਨ ਇੰਨ ਇਮਰਜਿੰਗ ਟੈਕਨਾਲੋਜਿਜ਼' 'ਤੇ ਆਧਾਰਿਤ ਸੀ | ਇਸ ਐਫ. ਡੀ. ਪੀ. ਦਾ ਮੁੱਖ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਮਸ਼ੀਨ ਲਰਨਿੰਗ (ਐਮ. ਐਲ.), ਸਾਈਬਰ ਸੁਰੱਖਿਆ, ਡਿਜ਼ੀਟਲ ਪਰਿਵਰਤਨ ਅਤੇ ਆਟੋਮੇਸ਼ਨ ਹੁਨਰਾਂ 'ਚ ਫੈਕਲਟੀ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਇਕ ਮੰਚ 'ਤੇ ਇਕੱਠਾ ਕਰਨਾ ਸੀ | ਇਸ ਪ੍ਰੋਗਰਾਮ 'ਚ ਸਿੱਖਿਆ, ਖੋਜ ਅਤੇ ਉਦਯੋਗ 'ਚ ਉੱਭਰ ਰਹੀਆਂ ਤਕਨਾਲੋਜੀਆਂ ਦੇ ਏਕੀਕਰਨ ਨੂੰ ਸੰਬੋਧਨ ਕਰਨ ਵਾਲੇ ਸੈਸ਼ਨਾਂ ਦੀ ਇਕ ਲੜੀ ਪੇਸ਼ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਐਨ. ਆਈ. ਟੀ. ਕੁਰੂਕਸ਼ੇਤਰ ਤੋਂ ਆਏ ਡਾ. ਆਰ. ਕੇ. ਅੱਗਰਵਾਲ ਵਲੋਂ ਕੀਤੀ ਗਈ, ਜਿਨ੍ਹਾਂ ਨੇ ਆਪਣੇ ਸੰਬੋਧਨ 'ਚ ਏ. ਆਈ., ਐਮ. ਐਲ., ਡੀਪ ਲਰਨਿੰਗ, ਨੈਚਰਲ ਲੈਂਗਵੇਜ਼ ਪ੍ਰੋਸੈਸਿੰਗ ਅਤੇ ਕੰਪਿਊਟਰ ਵਿਜ਼ਨ ਦੀ ਸੰਭਾਵਨਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਅਭੀਵ ਭੰਡਾਰੀ ਨੇ ਸਾਈਬਰ ਸੁਰੱਖਿਆ 'ਚ ਏਜੰਟਿਕ ਅਤੇ ਜਨਰੇਟਿਵ ਏ. ਆਈ. ਦੇ ਨਵੀਨਤਾਕਾਰੀ ਉਪਯੋਗਾਂ 'ਤੇ ਚਰਚਾ ਕਰਦਿਆਂ ਪ੍ਰੋਐਕਟਿਵ ਅਤੇ ਏ. ਆਈ. ਸੰਚਾਲਿਤ ਰੱਖਿਆ ਰਣਨੀਤੀਆਂ ਦੀ ਲੋੜ 'ਤੇ ਜ਼ੋਰ ਦਿੱਤਾ, ਜਦਕਿ ਐਨ. ਆਈ. ਟੀ. ਟੀ. ਆਰ. ਚੰਡੀਗੜ੍ਹ ਤੋਂ ਆਏ ਡਾ. ਮੀਨਾਕਸ਼ੀ ਸੂਦ ਨੇ ਸਿਹਤ ਸੰਭਾਲ 'ਚ ਖਾਸ ਕਰਕੇ ਡਾਇਗਨੋਸਟਿਕਸ ਅਤੇ ਬਾਇਓਸਿੰਗਨਲ ਵਿਆਖਿਆ 'ਚ ਏ. ਆਈ. ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕੀਤਾ | ਇਸ ਦੇ ਨਾਲ ਹੀ ਮੈਗਮਾ ਰਿਸਰਚ ਤੋਂ ਆਏ ਡਾ. ਗੌਰਵ ਕੁਮਾਰ ਨੇ ਜਨਰੇਟਿਵ ਏ. ਆਈ. ਦੀ ਅਕਾਦਮਿਕ ਵਰਤੋਂ, ਮੈਸਿਵ ਓਪਨ ਆਨਲਾਈਨ ਕੋਰਸ (ਐਮ. ਓ. ਓ. ਸੀ. ਐਸ.) ਅਤੇ ਸਮੱਗਰੀ ਤਿਆਰੀ 'ਚ ਵਰਤੋਂ 'ਤੇ ਪੇਸ਼ਕਾਰੀ ਦਿੰਦਿਆਂ ਇਸ ਸੰਬੰਧ 'ਚ ਵਿਸਥਾਰ ਨਾਲ ਚਰਚਾ ਕੀਤੀ | ਪ੍ਰੋਗਰਾਮ ਨੂੰ ਹੋਰ ਦਿਸਚਸਪ ਬਣਾਉਂਦਿਆਂ ਐਨ. ਆਈ. ਈ. ਐਲ. ਆਈ. ਟੀ. ਚੰਡੀਗੜ੍ਹ ਤੋਂ ਆਏ ਡਾ. ਸਰਵਣ ਸਿੰਘ ਨੇ ਇੰਡਸਟਰੀ 4.0 ਤੋਂ ਇੰਡਸਟਰੀ 5.0 ਵੱਲ ਹੋ ਰਹੇ ਪਰਿਵਰਤਨਾਂ 'ਤੇ ਚਾਨਣਾ ਪਾਇਆ, ਜਦਕਿ ਯੂ. ਆਈ. ਈ. ਟੀ. ਪੰਜਾਬ ਯੂਨੀਵਰਸਿਟੀ ਦੇ ਡਾ. ਅਕਾਸ਼ਦੀਪ ਸ਼ਰਮਾ ਨੇ ਭਾਗੀਦਾਰਾਂ ਨੂੰ ਲੈਂਗਚੇਨ ਅਤੇ ਲਾਰਜ ਲੈਂਗਵੇਜ਼ ਮਾਡਲਾਂ (ਐਲ. ਐਲ. ਐਮ.) ਤੋਂ ਜਾਣੂ ਕਰਵਾਇਆ | ਇਕ ਹੋਰ ਦਿਲਚਸਪ ਸੈਸ਼ਨ 'ਚ ਗ੍ਰੈਜ਼ਿਟੀ ਇੰਟਰਐਕਟਿਵ ਦੇ ਅਰਸ਼ਦੀਪ ਸਿੰਘ ਨੇ ਡਿਜ਼ੀਟਲ ਮਾਰਕੀਟਿੰਗ ਰੁਝਾਨਾਂ, ਭਵਿੱਖ ਬਾਣੀ ਵਿਸ਼ਲੇਸ਼ਣ ਅਤੇ ਸੇਲਸਫੋਰਸ ਮਾਰਕੀਟਿੰਗ ਕਲਾਊਡ 'ਚ ਕੀਮਤੀ ਸੂਝ ਪ੍ਰਦਾਨ ਕੀਤੀ, ਜਦਕਿ ਸਾਈਬਰ ਡਿਫੈਂਸ ਇੰਟੈਲੀਜੈਂਸ ਦੇ ਡਾਇਰੈਕਟਰ ਲਵਜੋਤ ਸਿੰਘ ਛਾਬੜਾ ਨੇ ਸਾਈਬਰ ਸੁਰੱਖਿਆ 'ਚ ਏ. ਆਈ. ਸੰਚਾਲਿਤ ਖ਼ਤਰਿਆਂ ਜਿਵੇਂ ਕਿ ਡੀਪਫੇਕਸ, ਅਡੈਪਟਿਵ ਮੈਲਵੇਅਰ ਅਤੇ ਆਟੋਮੇਟਿਡ ਹਮਲਿਆਂ ਸੰਬੰਧੀ ਚਰਚਾ ਕੀਤੀ | ਐਫ. ਡੀ. ਪੀ. ਦੇ ਆਖ਼ਰੀ ਦਿਨ ਟੀ. ਈ. ਡੀ. ਐਕਸ ਸਪੀਕਰ ਅਤੇ ਟੈਕਨੋਪ੍ਰੀਨਿਓਰ ਮਨਮੀਤ ਸਿੰਘ ਭੱਟੀ ਵਲੋਂ 'ਆਟੋਮੇਸ਼ਨ ਐਂਡ ਰੋਬੋਟਿਕਸ : ਸਕਿੱਲਜ਼ ਫਾਰ ਦਾ ਵਰਕਫੋਰਸ ਆਫ ਟੂਮੋਰੋ' ਵਿਸ਼ੇ ਸੰਬੰਧੀ ਇਕ ਦਿਲਚਸਪ ਸੈਸ਼ਨ ਪੇਸ਼ ਕੀਤਾ ਗਿਆ | ਐਫ. ਡੀ. ਪੀ. ਦਾ ਸਮਾਪਤੀ ਸੈਸ਼ਨ ਡਾ. ਅਨੁਜ ਗੁਪਤਾ ਡਾਇਰੈਕਟਰ ਪਿ੍ੰਸੀਪਲ ਸੀ. ਜੀ. ਸੀ.-ਸੀ. ਓ. ਈ., ਡਾ. ਸੁਸ਼ੀਲ ਕੰਬੋਜ ਐਚ. ਓ. ਡੀ. ਸੀ. ਐਸ. ਈ. ਸੀ. ਜੀ. ਸੀ.-ਸੀ. ਓ. ਈ., ਡਾ. ਸੁਖਪ੍ਰੀਤ ਕੌਰ ਐਚ. ਓ. ਡੀ. ਸੀ. ਐਸ. ਈ. ਅਤੇ ਡਾ. ਅਮਨਪ੍ਰੀਤ ਕੌਰ ਐਚ. ਓ. ਡੀ. ਆਈ. ਟੀ. ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਦੀ ਮੌਜੂਦਗੀ ਨਾਲ ਹੋਇਆ | ਉਨ੍ਹਾਂ ਵਿਕਸਿਤ ਹੋ ਰਹੀਆਂ ਤਕਨਾਲੋਜੀਆਂ ਅਤੇ ਸਿੱਖਿਆ ਸ਼ਾਸਤਰ ਦੇ ਨਾਲ ਇਕਸਾਰ ਰਹਿਣ ਲਈ ਨਿਰੰਤਰ ਫੈਕਲਟੀ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਦਯੋਗ ਮਾਹਿਰਾਂ ਵਲੋਂ ਦਿੱਤੇ ਗਏ ਸੂਝਵਾਨ ਸੈਸ਼ਨਾਂ ਦੀ ਸ਼ਲਾਘਾ ਕੀਤੀ |