31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੂਝਵਾਨ ਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ ਜਤਿਨ ਗਰਗ <br/>

ਅਜੀਤ ਡੈਸਕ 18-07-2025
ਜ਼ੀਰਕਪੁਰ, 17 ਜੁਲਾਈ (ਮਨਿੰਦਰ ਸਿੰਘ)-ਬੀਤੇ ਐਤਵਾਰ ਮਾਨਸਾ ਦੇ ਕੈਨੇਡਾ ਵਿਖੇ ਪੜ੍ਹਨ ਗਏ 27 ਸਾਲਾ ਨੌਜਵਾਨ ਜਤਿਨ ਗਰਗ ਦੀ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ | ਜ਼ਿਕਰਯੋਗ ਹੈ ਕਿ ਜਤਿਨ ਗਰਗ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਜ਼ੀਰਕਪੁਰ ਵਿਖੇ ਰਹਿ ਰਿਹਾ ਹੈ ਅਤੇ ਇੱਥੇ ਹੀ ਆਪਣਾ ਕਾਰੋਬਾਰ ਕਰਦਾ ਹੈ | ਮਾਮਲੇ ਸੰਬੰਧੀ ਜਤਿਨ ਗਰਗ ਦੇ ਪਿਤਾ ਧਰਮਪਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਸਾਲ 22 ਅਗਸਤ ਨੂੰ ਕੈਨੇਡਾ ਵਿਖੇ ਪੜ੍ਹਨ ਲਈ ਗਿਆ ਸੀ | ਉਨ੍ਹਾਂ ਦੱਸਿਆ ਕਿ ਉਸ ਦਾ ਬੇਟਾ ਕੈਮਲੂਪਸ ਦੀ ਥਾਮਪਸਨ ਰਿਵਰਜ਼ ਯੂਨੀਵਰਸਿਟੀ ਵਿਖੇ ਸਪਲਾਈ ਚੇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ | ਉਹ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ ਤੇ ਆਪਣੇ ਸੁਪਨੇ ਪੂਰਾ ਕਰਨ ਲਈ ਕੈਨੇਡਾ ਗਿਆ ਸੀ | ਉਨ੍ਹਾਂ ਦੱਸਿਆ ਕਿ ਜਤਿਨ ਗਰਗ ਬਹੁਤ ਹੀ ਸੂਝਵਾਨ ਅਤੇ ਮਿਲਣਸਾਰ ਸੁਭਾਅ ਦਾ ਮਾਲਕ ਸੀ | ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜਤਿਨ ਦੇ ਦੋਸਤਾਂ ਦਾ ਫ਼ੋਨ ਆਉਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਪੁੱਤਰ ਦੀ ਮੌਤ ਹੋਣ ਬਾਰੇ ਪਤਾ ਚੱਲਿਆ | ਇਸ ਤੋਂ ਬਾਅਦ ਤਾਂ ਜਿਵੇਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ | ਉਨ੍ਹਾਂ ਕਿਹਾ ਕਿ ਇਸ ਅਣਹੋਣੀ ਕਾਰਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ | ਉਨ੍ਹਾਂ ਦੱਸਿਆ ਕਿ ਜਤਿਨ ਦਾ ਇਕ ਛੋਟਾ ਭਰਾ ਵੀ ਹੈ, ਜੋ ਕਿ ਬੀ. ਕਾਮ ਦੀ ਪੜ੍ਹਾਈ ਕਰਕੇ ਘਰੇਲੂ ਬਿਜ਼ਨੈੱਸ ਵਿਚ ਸਾਥ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਜਤਿਨ ਦੀ ਲਾਸ਼ ਮੰਗਵਾਉਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਲਾਸ਼ ਮੰਗਵਾਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲ ਜ਼ਰੂਰ ਹੋਈ ਹੈ, ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ |

ਪਿਛਲੀ ਖ਼ਬਰ ਸੀ. ਜੀ. ਸੀ. ਲਾਂਡਰਾਂ ਵਿਖੇ ਸੀ. ਐੱਸ. ਈ. ਅਤੇ ਆਈ. ਟੀ. ਇੰਜੀਨੀਅਰਿੰਗ ਵਿਭਾਗਾਂ ਨੇ ਐੱਫ. ਡੀ. ਪੀ. ਕਰਵਾਇਆ <br/>... ਅਗਲੀ ਖ਼ਬਰ ਮੁਹਾਲੀ ਵਿਖੇ 'ਅਸਮਿਤਾ ਖੇਲੋ ਇੰਡੀਆ ਮਹਿਲਾ ਸਿਟੀ ਲੀਗ' ਰੋਡ ਸਾਈਕਲਿੰਗ ਈਵੈਂਟ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।