ਚੰਡੀਗੜ੍ਹ, 17 ਜੁਲਾਈ (ਅ.ਬ.)-ਡਾਇਕਿਨ ਏਅਰਕੰਡੀਸ਼ਨਿੰਗ ਇੰਡੀਆ ਪ੍ਰਾਈਵੇਟ ਲਿਮਟਿਡ (ਡੀਏਆਈਪੀਐਲ) ਨੇ ਅੱਜ ਬਹੁਤ ਧੂਮਧਾਮ ਅਤੇ ਉਤਸ਼ਾਹ ਵਿਚਕਾਰ ਆਪਣੇ ਨਵੇਂ ਦਫ਼ਤਰ (ਪਲਾਟ ਨੰਬਰ 181/46, 5ਵੀਂ ਅਤੇ 6ਵੀਂ ਮੰਜਿਲ, ਪੈਲੇਡੀਅਮ ਟਾਵਰ, ਇੰਡਸਟਰੀਅਲ ਏਰੀਆ, ਫੇਜ਼-1 ਚੰਡੀਗੜ੍ਹ-160002 ) ਦਾ ਉਦਘਾਟਨ ਕੀਤਾ¢ ਡਾਇਕਿਨ ਇੰਡਸਟਰੀਜ਼ ਲਿਮਟਿਡ, ਜਾਪਾਨ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਡੀਏਆਈਪੀਐਲ ਭਾਰਤ 'ਚ ਏਅਰ ਕੰਡੀਸ਼ਨਿੰਗ ਬਾਜ਼ਾਰ 'ਚ ਇੱਕ ਮੋਹਰੀ ਕੰਪਨੀ ਹੈ¢ ਡਾਇਕਿਨ ਦਾ ਨਵਾਂ ਦਫ਼ਤਰ ਚੰਡੀਗੜ੍ਹ ਟ੍ਰਾਈਸਿਟੀ ਪ੍ਰਤੀ ਸਾਡੀ ਵਚਨਬੱਧਤਾ ਅਤੇ ਇਸ ਦੇ ਸਮਝਦਾਰ ਗਾਹਕਾਂ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ¢ ਪੰਜਾਬ ਅਤੇ ਹਰਿਆਣਾ 'ਚ ਡਾਇਕਿਨ ਦਾ ਵਿਸ਼ਵਾਸ ਹੋਰ ਵਧਣ ਦੇ ਨਾਲ, ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਸੰਚਾਲਣਾਂ 'ਚ ਗੁਣਵੱਤਾ ਅਤੇ ਉੱਤਮਤਾ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹੀਏ¢ ਨਵੇਂ ਡਾਇਕਿਨ ਦਫ਼ਤਰ ਦੇ ਉਦਘਾਟਨ 'ਤੇ ਬੋਲਦੇ ਹੋਏ, ਡਾਇਕਿਨ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਸ਼੍ਰੀ ਕੇ.ਜੇ. ਜਾਵਾ ਨੇ ਕਿਹਾ ਕਿ ਭਾਰਤ ਵਿੱਚ ਮਜਬੂਤ ਵਿਕਾਸ ਅਤੇ ਕਾਰੋਬਾਰ ਦੇ ਤੇਜ਼ ਵਿਕਾਸ ਦੇ ਨਾਲ, ਅਸੀਂ ਪੰਜਾਬ ਅਤੇ ਹਰਿਆਣਾ 'ਚ ਆਪਣੀ ਪਹੁੰਚ ਨੂੰ ਹੋਰ ਤੇਜ਼ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਨਵਾਂ ਡਾਇਕਿਨ ਦਫ਼ਤਰ ਮਹੱਤਵਪੂਰਨ ਮਾਰਕੀਟ ਹਿੱਸੇਦਾਰੀ ਪ੍ਰਾਪਤ ਕਰਨ ਲਈ ਡਾਇਕਿਨ ਦੇ ਯਤਨਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ¢