29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਡੇਰਾਬੱਸੀ ਦੀ ਮਹਿਲਾ ਜੱਜ ਦੇ ਗੰਨਮੈਨ ਦੀ ਸ਼ੱਕੀ ਹਾਲਤ 'ਚ ਮੌਤ, ਖ਼ੁਦਕੁਸ਼ੀ ਦਾ ਖ਼ਦਸ਼ਾ <br/>

ਅਜੀਤ ਡੈਸਕ 17-07-2025
ਡੇਰਾਬੱਸੀ, 16 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਦੀ ਮਹਿਲਾ ਜੱਜ ਦੀ ਸੁਰੱਖਿਆ 'ਚ ਲੱਗੇ ਸਰਕਾਰੀ ਗੰਨਮੈਨ ਦੀ ਲਾਸ਼ ਗੱਡੀ 'ਚੋਂ ਮਿਲਣ 'ਤੇ ਸਨਸਨੀ ਫੈਲ ਗਈ ¢ ਮੱਥੇ 'ਚ ਗੋਲੀ ਲੱਗੀ ਹੋਣ 'ਤੇ ਖ਼ੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ¢ ਪੁਲਿਸ ਨੇ ਮÏਕੇ 'ਤੇ ਪਹੁੰਚ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ¢ ਮਿ੍ਤਕ ਦੀ ਪਛਾਣ 36 ਸਾਲਾਂ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਡੇਰਾਬੱਸੀ ਵਜੋਂ ਹੋਈ ਹੈ¢ ਡੀ. ਐਸ. ਪੀ. ਬਿਕ੍ਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਡੇਰਾਬੱਸੀ ਕੋਰਟ ਦੀ ਜੱਜ ਡੇਰਾਬੱਸੀ ਏ. ਟੀ. ਐਸ. ਵਿਲਾ 'ਚ ਰਹਿੰਦੇ ਹਨ, ਉਕਤ ਮੁਲਾਜ਼ਮ ਉਨ੍ਹਾ ਨਾਲ ਤਾਇਨਾਤ ਸੀ ¢ ਦੇਰ ਸ਼ਾਮ ਇੱਕ ਚੰਡੀਗੜ੍ਹ ਦਾ ਪੁਲਿਸ ਮੁਲਾਜ਼ਮ ਉਕਤ ਸੁਸਾਇਟੀ ਵਿੱਚ ਆਇਆ ਸੀ ਜਿਸ ਨੇ ਇੱਕ ਪਾਸੇ ਗੱਡੀ ਖੜ੍ਹੀ ਵੇਖੀ ਜੋ ਸਟਾਰਟ ਖੜ੍ਹੀ ਸੀ ¢ ਉਸਨੇ ਨੇੜੇ ਜਾਂ ਕੇ ਵੇਖਿਆ ਤਾਂ ਗੱਡੀ 'ਚ ਖ਼ੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਦੇ ਮੱਥੇ ਵਿੱਚ ਗੋਲੀ ਲਗੀ ਹੋਈ ਸੀ ¢ ਇਸ ਦੀ ਸੂਚਨਾ ਉਸ ਵਲੋਂ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਉਹ ਖ਼ੁਦ ਮÏਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ¢ ਉਨ੍ਹਾ ਦੱਸਿਆ ਕਿ ਘਟਨਾ ਵਾਲੀ ਥਾਂ ਜੱਜ ਦੀ ਕੋਠੀ 200 ਮੀਟਰ ਦੂਰ ਸੀ ¢ ਮÏਕੇ 'ਤੇ ਪਹੁੰਚੇ ਤਾਂ ਗੱਡੀ ਅੰਦਰੋ ਲਾਕ ਕੀਤੀ ਹੋਈ ਸੀ, ਜੋ ਸਟਾਰਟ ਖੜ੍ਹੀ ਸੀ ¢ ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹੀ ਗਈ ¢ ਲਾਸ਼ ਦੇ ਨੇੜੇ ਸਰਕਾਰੀ ਪਿਸਤÏਲ 9 ਐਮ. ਐਮ. ਵੀ ਬਰਾਮਦ ਹੋਈ ਹੈ , ਜਿਸ ਨਾਲ ਗੋਲੀ ਮਾਰੀ ਗਈ ਹੈ ¢ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਿ੍ਤਕ ਮੁਲਾਜ਼ਮ 2 ਵਜੇ ਜੱਜ ਦੇ ਬੱਚਿਆਂ ਨੂੰ ਛੱਡਣ ਘਰ ਆਇਆ ਅਤੇ ਕਰੀਬ 4 ਵਜੇ ਜੱਜ ਨੂੰ ਡੇਰਾਬੱਸੀ ਅਦਾਲਤ ਵਿੱਚ ਲੈਣ ਲਈ ਪਹੁੰਚ ਜਾਂਦਾ ਸੀ ਜੋ ਅੱਜ ਨਹੀਂ ਪਹੁੰਚਿਆ ¢ ਹਾਲਾਤ ਵੇਖ ਪਤਾ ਲੱਗਦਾ ਹੈ ਕਿ ਮਾਮਲਾ ਖ਼ੁਦਕੁਸ਼ੀ ਦਾ ਹੈ¢ ਮÏਕੇ 'ਤੇ ਫੋਰੈਂਸਿਕ ਟੀਮ ਬੁਲਾ ਸੈਂਪਲ ਲੈ ਲਏ ਗਏ ਹਨ¢ ਫਿਲਹਾਲ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ¢ ਮਿ੍ਤਕ ਦੀ ਲਾਸ਼ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ ¢ ਮਿ੍ਤਕ ਦਾ ਕਰੀਬ 11 ਸਾਲ ਦਾ ਇੱਕ ਬੱਚਾ ਵੀ ਹੈ¢

ਪਿਛਲੀ ਖ਼ਬਰ ਇੱਟ ਮਾਰ ਕੇ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜੇ <br/> ਅਗਲੀ ਖ਼ਬਰ ਨਗਰ ਨਿਗਮ ਵਲੋਂ ਵਿਰਾਸਤੀ ਮਾਰਗ 'ਤੇ ਸ਼ਹਿਰ ਦੇ ਹੋਰ ਹਿੱਸਿਆਂ 'ਚੋਂ ਹਟਾਏ ਨਾਜਾਇਜ਼ ਕਬਜ਼ੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।