ਜ਼ੀਰਕਪੁਰ, 16 ਜੁਲਾਈ (ਮਨਿੰਦਰ ਸਿੰਘ)-ਸਥਾਨਕ ਬਾਲਾ ਜੀ ਇਨਕਲੇਵ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਪੁੱਤਰ ਗਿਰਧਾਰੀ ਲਾਲ ਨੇ ਦੱਸਿਆ ਬੀਤੀ ਰਾਤ ਉਸ ਨੇ ਆਪਣੇ ਕੰਮ ਤੋਂ ਵਾਪਸ ਆ ਕੇ ਕਰੀਬ 12.15 ਵਜੇ ਆਪਣੀ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ | ਜਦੋਂ ਉਹ ਘਰ ਦੇ ਅੰਦਰ ਦਾਖ਼ਲ ਹੋਇਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ, ਜਿਨ੍ਹਾਂ ਨੇ ਹੱਥਾਂ ਵਿਚ ਇੱਟਾਂ ਫੜ੍ਹੀਆਂ ਹੋਈਆਂ ਸਨ, ਆਏ ਤੇ ਉਸ ਦੀ ਕਾਰ ਦੇ ਅਗਲੇ ਤੇ ਪਿਛਲੇ ਸ਼ੀਸ਼ੇ ਨੂੰ ਇੱਟ ਮਾਰ ਕੇ ਤੋੜ ਗਏ | ਉਸ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਘਰ ਦੇ ਨੇੜੇ ਉੱਚੀ ਆਵਾਜ਼ ਵਿਚ ਸਪੀਕਰ ਲਗਾਉਣ ਵਾਲੇ ਕੁਝ ਨੌਜਵਾਨਾਂ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ | ਉਸ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਾਇਦ ਇਹ ਕੰਮ ਉਨ੍ਹਾਂ ਨੌਜਵਾਨਾਂ ਦਾ ਹੀ ਨਾ ਹੋਵੇ | ਉਸ ਨੇ ਦੱਸਿਆ ਕਿ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ |