ਇਆਲੀ/ਥਰੀਕੇ, 8 ਦਸੰਬਰ (ਮਨਜੀਤ ਸਿੰਘ ਦੁੱਗਰੀ)-ਹਲਕਾ ਗਿੱਲ ਦੀ ਜ਼ਿਲ੍ਹਾ ਪ੍ਰੀਸ਼ਦ ਨਾਰੰਗਵਾਲ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ ਲਲਤੋਂ ਕਲਾਂ ਇਸਤਰੀ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ਪਤਨੀ ਸੁਖਜੀਤ ਸਿੰਘ ਲਲਤੋਂ ਖ਼ੁਰਦ ਵਲੋਂ ਆਪਣੇ ਕਾਗਜ਼ ਵਾਪਸ ਲਏ ਜਾਣ ਕਰਕੇ ਅਤੇ ਕਿਸੇ ਹੋਰ ਪਾਰਟੀ ਵਲੋਂ ਆਪਣਾ ਉਮੀਦਵਾਰ ਖੜ੍ਹਾ ਨਾ ਕਰਕ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਗਗਨਦੀਪ ਕੌਰ ਗਰੇਵਾਲ ਪਤਨੀ ਸੁਰਿੰਦਰ ਸਿੰਘ ਛਿੰਦਾ ਨਿਰਵਿਰੋਧ ਬਲਾਕ ਸੰਮਤੀ ਮੈਂਬਰ ਚੁਣੇ ਗਏ | ਜਿਨ੍ਹਾਂ ਨੂੰ ਬੀਤੀ ਕੱਲ੍ਹ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਹਲਕੇ ਦੀ ਸੇਵਾ ਵਿਚ ਡਟ ਜਾਣ ਲਈ ਹੌਸਲਾ ਅਫਜਾਈ ਕੀਤੀ ਗਈ |