ਆਲਮਗੀਰ, 8 ਦਸੰਬਰ (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਜ਼ੋਨ ਜੱਸੋਵਾਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪੁਸ਼ਪਿੰਦਰ ਕÏਰ ਜੱਸੋਵਾਲ ਧਰਮ ਪਤਨੀ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਜੱਸੋਵਾਲ ਦੇ ਚੋਣ ਦਫ਼ਤਰ ਦਾ ਉਦਘਾਟਨ ਬਲਾਕ ਸੰਮਤੀ ਉਮੀਦਵਾਰ ਬੀਬੀ ਹਰਜੀਵਨ ਕÏਰ ਦੇ ਪਤੀ ਤੇ ਬੈਂਕ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ ਨੇ ਕੀਤਾ ¢ ਇਸ ਮÏਕੇ ਲਾਡੀ ਜੱਸੜ ਤੇ ਪੰਮਾ ਜੱਸੋਵਾਲ ਨੇ ਕਿਹਾ ਕਿ ਮÏਜੂਦਾ ਬਲਾਕ ਸੰਮਤੀ ਚੋਣਾਂ ਦÏਰਾਨ ਹਲਕੇ ਦੇ ਵੋਟਾਂ ਦੇ ਮਨਾ ਵਿਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ¢ ਉਕਤ ਆਗੂਆਂ ਨੇ 14 ਦਸੰਬਰ ਦਿਨ ਐਤਵਾਰ ਨੂੰ ਚੋਣ ਨਿਸ਼ਾਨ ਹੱਥ ਪੰਜਾ ਤੇ ਵੱਡੀ ਗਿਣਤੀ ਵਿਚ ਮੋਹਰਾਂ ਲਾ ਕੇ ਬੀਬੀ ਪੁਸ਼ਪਿੰਦਰ ਕÏਰ ਜੱਸੋਵਾਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ¢ ਅਖੀਰ ਵਿਚ ਉਮੀਦਵਾਰ ਬੀਬੀ ਪੁਸ਼ਪਿੰਦਰ ਕÏਰ ਜੱਸੋਵਾਲ ਤੇ ਪੰਮਾ ਜੱਸੋਵਾਲ ਨੇ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਫ਼ਰਕ ਨਾਲ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ¢ ਇਸ ਮÏਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਜੱਸੋਵਾਲ, ਕਾਂਗਰਸ ਬਲਾਕ ਪ੍ਰਧਾਨ ਸੁਖਵੰਤ ਸਿੰਘ ਲਾਲੀ ਜੱਸੋਵਾਲ, ਤੇਜ਼ੀ ਜੱਸੋਵਾਲ, ਗੁਰਮੀਤ ਕÏਰ ਸਾਬਕਾ ਸਰਪੰਚ, ਟੀਟੂ ਮੋਹੀ, ਅਮੋਲਕ ਸਿੰਘ, ਪ੍ਰਧਾਨ ਤਰਸੇਮ ਸਿੰਘ, ਹਰਵਿੰਦਰ ਸਿੰਘ ਬੱਬਲੂ, ਲਾਲੀ ਜੱਸੋਵਾਲ, ਗਿੱਪੀ ਪੰਚ, ਹਰਜਿੰਦਰ ਸੋਨੀ, ਮੁਖ਼ਤਿਆਰ ਕÏਰ ਜੱਸੀ ਟਿਵਾਣਾ ਅਮਰਜੀਤ ਸਿੰਘ, ਹਰਭਜਨ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ¢