29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਾਕੀ ਖਿਡਾਰੀ ਰਵਿੰਦਰ ਸਿੰਘ ਨੇ ਪਾਵਰਕਾਮ ਦਾ ਨਾਂਅ ਰੌਸ਼ਨ ਕੀਤਾ-ਹਾਂਸ <br/>

ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਜਤਿੰਦਰ ਭੰਬੀ)-ਹਾਕੀ ਖਿਡਾਰੀ ਰਵਿੰਦਰ ਸਿੰਘ ਨੇ ਪੀ.ਐਸ.ਪੀ.ਸੀ.ਐਲ. ਦਾ ਨਾਮ ਰੌਸ਼ਨ ਕੀਤਾ | ਹਾਂਗਕਾਂਗ (ਚਾਈਨਾ) ਵਿਖੇ ਖੇਡ ਗਏ ਏਸ਼ੀਅਨ ਕੌਨਟੀਨੈਟਲ ਚੈਂਪੀਅਨਸ਼ਿਪ ਬਾਰੇ ਗੱਲਬਾਤ ਕਰਦਿਆਂ ਮੁੱਖ ਇੰਜੀਨੀਅਰ ਕੇਂਦਰੀ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਰਵਿੰਦਰ ਸਿੰਘ ਜੋ ਕਿ ਸੈਂਟਰ ਜ਼ੋਨ ਲੁਧਿਆਣਾ ਵਿਖੇ ਪੀ.ਐਸ.ਪੀ.ਸੀ.ਐਲ. ਦਾ ਕਰਮਚਾਰੀ ਹੈ, ਨੇ ਭਾਰਤੀ ਮਾਸਟਰ ਹਾਕੀ ਟੀਮ ਵਲੋਂ ਖੇਡਦਿਆਂ ਹੋਇਆਂ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇਸ ਟੂਰਨਾਮੈਂਟ ਵਿਚ ਟਾਪ ਸਕੋਰ ਵੀ ਬਣਿਆ | ਉਨ੍ਹਾਂ ਦੱਸਿਆ ਕਿ 30 ਨਵੰਬਰ ਨੂੰ ਹਾਂਗਕਾਂਗ ਵਿਖੇ ਫੁੱਟਬਾਲ ਕਲੱਬ ਦੀ ਐਸਟਰੋਟਰਫ 'ਤੇ ਖੇਡੇ ਗਏ ਫਾਈਨਲ ਮੈਚ ਵਿਚ ਹਾਂਗਕਾਂਗ ਦੀ ਟੀਮ ਵਿਰੁੱਧ ਰਵਿੰਦਰ ਸਿੰਘ ਦੁਆਰਾ ਮੈਚ ਦੇ 17 ਸਕਿੰਟ ਰਹਿੰਦੀਆਂ ਗੋਲ ਕਰਕੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਇਆ | ਇਸ ਟੂਰਨਾਮੈਂਟ ਵਿਚ ਰਵਿੰਦਰ ਸਿੰਘ 5 ਗੋਲ ਕਰਕੇ ਟੂਰਨਾਮੈਂਟ ਦਾ ਟਾਪ ਸਕੋਰ ਵੀ ਬਣਿਆ | ਇਸ ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ ਮਲੇਸ਼ੀਆ, ਬੰਗਲਾਦੇਸ਼, ਸਿੰਘਾਪੁਰ, ਕੋਰੀਆ, ਜਪਾਨ, ਹਾਂਗਕਾਂਗ ਦੀਆਂ ਟੀਮਾਂ ਨੇ ਭਾਗ ਲਿਆ | ਰਵਿੰਦਰ ਸਿੰਘ ਦੀਆਂ ਇਹਨਾਂ ਉਪਲਬਧੀਆਂ ਕਾਰਨ ਪੀ.ਐਸ.ਪੀ.ਸੀ.ਐਲ. ਦਾ ਨਾਮ ਏਸ਼ੀਆ ਪੱਧਰ 'ਤੇ

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਧਾਂਦਰਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਵਲੋਂ ਚੋਣ ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਚਾਰ 'ਚ ਪਛਾੜਦਿਆਂ ਕੀਤੀਆਂ ਸਰਗਰਮੀਆਂ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।