28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੀ. ਏ. ਯੂ. ਖੋਜਾਰਥੀ ਦੀ ਆਈ. ਸੀ. ਏ. ਆਰ. ਨੇ ਵਿਗਿਆਨੀ ਵਜੋਂ ਚੋਣ ਹੋਈ

ਲੁਧਿਆਣਾ, 28 ਨਵੰਬਰ (ਜਤਿੰਦਰ ਭੰਬੀ)-ਪੀ. ਏ.

ਅਜੀਤ ਡੈਸਕ 29-11-2026
ਲੁਧਿਆਣਾ, 28 ਨਵੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਤੋਂ ਪੀ.ਐਚ.ਡੀ. ਦੀ ਖੋਜ ਮੁਕੰਮਲ ਕਰਨ ਵਾਲੇ ਕੀਟ ਵਿਗਿਆਨੀ ਡਾ. ਸ਼ਿਵਾਨੀ ਖੋਖਰ ਨੇ ਬੀਤੇ ਦਿਨੀਂ ਖੇਤੀ ਵਿਗਿਆਨੀ ਭਰਤੀ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੀ ਚੋਣ ਭਾਰਤੀ ਖੇਤੀ ਖੋਜ ਕੌਂਸਲ ਦੇ ਕੀਟ ਵਿਗਿਆਨ ਵਰਗ ਵਿਚ ਵਿਗਿਆਨੀ ਦੇ ਤੌਰ ਤੇ ਹੋ ਗਈ। ਡਾ. ਖੋਖਰ ਨੇ ਆਪਣੀ ਪੀ.ਐਚ.ਡੀ. ਕੀਟ ਵਿਗਿਆਨ ਵਿਭਾਗ ਤੋਂ ਸੀਨੀਅਰ ਖੋਜ ਫੈਲੋਸ਼ਿਪ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਿਗਰਾਨ ਸਹਿਯੋਗੀ ਨਿਰਦੇਸ਼ਕ ਖੋਜ ਡਾ. ਗੌਰਵ ਤੱਗੜ ਸਨ। ਡਾ. ਸ਼ਿਵਾਨੀ ਖੋਖਰ ਇਸ ਚੋਣ ਤੋਂ ਬਾਅਦ ਆਈ ਸੀ ਆਰ ਦੇ ਗੰਨਾ ਬਰੀਡਿੰਗ ਸੰਸਥਾਨ ਕਰਨਾਲ ਵਿਚ ਵਿਗਿਆਨੀ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਇਸ ਦੌਰਾਨ ਉਹ ਕਮਾਦ ਦੇ ਕੀੜਿਆਂ ਬਾਰੇ ਖੋਜ ਪ੍ਰਕਿਰਿਆ ਦਾ ਹਿੱਸਾ ਬਣਨਗੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਹਾਂਸ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਡਾ. ਸ਼ਿਵਾਨੀ ਖੋਖਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ - ਸਵ. ਜਗਤਾਰ ਸਿੰਘ ਢਿੱਲੋਂ - ਸਾਦਗੀ ਅਤੇ ਮਿਲਾਪੜੇ ਸੁਭਾਅ ਦੇ ਸਨ ਸਵ. ਜਗਤਾਰ ਸਿੰਘ ਢਿੱਲੋਂ ਅਗਲੀ ਖ਼ਬਰ ਡਾ. ਮੋਹਨ ਸਿੰਘ ਸ਼ਾਂਤ ਦੇ ਦਿਹਾਂਤ ’ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਲੋਂ ਅਫ਼ਸੋਸ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।