ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਸੋਮਲ ਪਾਈਪਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਗੁਰਸਿਮਰ ਸੋਮਲ ਨੂੰ ਉਦਯੋਗਿਕ ਵਿਕਾਸ, ਨਵੀਨਤਾ ਅਤੇ ਮਿਸਾਲੀ ਲੀਡਰਸ਼ਿਪ ਵਿਚ ਸ਼ਾਨਦਾਰ ਯੋਗਦਾਨ ਲਈ ਹਨੀ ਸੇਠੀ, ਅਜੈ ਭਾਰਤੀ, ਰਚਨਾ ਜੈਨ ਅਤੇ ਬੀ.ਐਨ.ਜੀ. ਮੈਂਬਰਾਂ ਦੇ ਵਫ਼ਦ ਵਲੋਂ ਵੱਕਾਰੀ ਬਿਜ਼ਨਸ ਐਕਸੀਲੈਂਸ ਸਨਮਾਨਾਂ ਨਾਲ ਸਨਮਾਨਿਤ ਕੀਤਾ | ਅਜੈ ਭਾਰਤੀ ਨੇ ਸੋਮਲ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੇਸ਼ੇਵਰ ਸਫ਼ਰ, ਦਿ੍ਸ਼ਟੀਕੋਣ ਅਤੇ ਲੀਡਰਸ਼ਿਪ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਰੋਹਿਤ ਅਰੋੜਾ ਸੀ.ਐਫ.ਓ., ਸੋਮਲ ਰਿਫ੍ਰਰੈਕਟਰੀਜ਼ ਦਾ ਵੀ ਦੌਰੇ ਦੌਰਾਨ ਉਨ੍ਹਾਂ ਦੇ ਸਮਰਥਨ ਅਤੇ ਤਾਲਮੇਲ ਲਈ ਦਿਲੋਂ ਧੰਨਵਾਦ ਕੀਤਾ |