14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ

ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸਰਕਾਰੀ ਕਾਲਜ ਸਿਰਸਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਗੁਰੂ ਰਵਿਦਾਸ ਬਾਣੀ: ਅਤੀਤ ਤੇ ਵਰਤਮਾਨ’ ਵਿਸ਼ੇ ’ਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਦੌਰਾਨ ਹਰਿਆਣਾ, ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਤੇ ਇਲਾਕੇ ਦੇ ਬੁੱਧੀਜੀਵੀਆਂ ਵਲੋਂ ਦੋ ਦਿਨਾਂ ਤੋਂ ਗੁਰੂ ਰਵਿਦਾਸ ਬਾਣੀ ਦੇ ਸਮਾਜਿਕ ਆਸ਼ਿਆਂ ਬਾਰੇ ਭਰਪੂਰ ਚਰਚਾ ਕੀਤੀ ਗਈ।

ਅਜੀਤ ਡੈਸਕ 14-10-2026
ਲੁਧਿਆਣਾ, 13 ਅਕਤੂਬਰ (ਡਾ.ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸਰਕਾਰੀ ਕਾਲਜ ਸਿਰਸਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਗੁਰੂ ਰਵਿਦਾਸ ਬਾਣੀ: ਅਤੀਤ ਤੇ ਵਰਤਮਾਨ’ ਵਿਸ਼ੇ ’ਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਦੌਰਾਨ ਹਰਿਆਣਾ, ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਤੇ ਇਲਾਕੇ ਦੇ ਬੁੱਧੀਜੀਵੀਆਂ ਵਲੋਂ ਦੋ ਦਿਨਾਂ ਤੋਂ ਗੁਰੂ ਰਵਿਦਾਸ ਬਾਣੀ ਦੇ ਸਮਾਜਿਕ ਆਸ਼ਿਆਂ ਬਾਰੇ ਭਰਪੂਰ ਚਰਚਾ ਕੀਤੀ ਗਈ। ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨਗੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਸ਼ਾਮਲ ਸਨ। ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਸਿਰਸਾ, ਡਾ. ਪ੍ਰਵੀਨ ਸ਼ਰਮਾ ਪ੍ਰਿੰਸੀਪਲ ਐਸ.ਬੀ.ਐਸ. ਕਾਲਜ ਕਾਲਾਂਵਾਲੀ, ਪ੍ਰੋ.ਰਣਜੀਤ ਕੌਰ ਡਾਇਰੈਕਟਰ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਸੀਡੀਐਲਯੂ ਸਿਰਸਾ, ਪੰਜਾਬੀ ਲੇਖਕ ਸਭਾ ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਸਨ। ਇਸ ਮੌਕੇ ਪ੍ਰਿੰਸੀਪਲ ਦਿਲਰਾਜ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਹਰਜਿੰਦਰ ਸਿੰਘ ਅਤੇ ਪ੍ਰੋ. ਗੁਰਸਾਹਿਬ ਸਿੰਘ ਸਨ। ਦੋ ਰੋਜ਼ਾ ਸੈਮੀਨਾਰ ਵਿਚ ਡਾ. ਗੁਰਮੀਤ ਕੱਲਰਮਾਜਰੀ, ਡਾ.ਗੁਰਪ੍ਰੀਤ ਸਿੰਘ ਸਾਹੂਵਾਲਾ, ਡਾ. ਪ੍ਰੀਤਇੰਦਰ ਸਿੰਘ, ਡਾ. ਸਤਪ੍ਰੀਤ ਸਿੰਘ ਜੱਸਲ, ਪ੍ਰੋ. ਸਰਬਜੀਤ ਸਿੰਘ ਰੱਤੀਆ, ਡਾ. ਭਜਨ ਸਿੰਘ ਢਿੱਲੋਂ, ਡਾ. ਕਮਲਜੀਤ ਸਿੰਘ ਦਿੱਲੀ, ਡਾ. ਸਰਬਜੀਤ ਕੌਰ, ਪ੍ਰੋ. ਅਮਨਦੀਪ ਕੌਰ ਸਿਰਸਾ, ਪ੍ਰੋ. ਗੁਰਸਾਹਿਬ ਸਿੰਘ, ਪ੍ਰੋ.ਜਸਪਾਲ ਸਿੰਘ ਕਾਲਾਂਵਾਲੀ, ਪ੍ਰੋ. ਰੋਹਿਤ ਕੁਮਾਰ, ਅਮਨਦੀਪ ਕੌਰ ਕਾਲਾਂਵਾਲੀ ਨੇ ਆਪਣੇ ਪੇਪਰਾਂ ਰਾਹੀਂ ਗੁਰੂ ਰਵਿਦਾਸ ਬਾਣੀ ਅਤੇ ਉਨ੍ਹਾਂ ਵਲੋਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਕੀਤੇ ਕੰਮਾਂ ਦਾ ਉਲੇਖ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦਾ ਰਸਾਲਾ ‘ਆਲੋਚਨਾ’ ਅਤੇ ਕਈ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸੈਮੀਨਾਰ ਮੌਕੇ ਇਕ ਮਤੇ ਰਾਹੀਂ ਤਲਵੰਡੀ ਸਲੇਮ ਦੇ ਸਰਪੰਚ ਵਲੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਉਪਰ ਕਬਜ਼ਾ ਕਰਕੇ ਇਸ ਦਾ ਅਕਸ ਵਿਗਾੜਨ ਅਤੇ ਮਜ਼ਦੂਰ ਆਗੂ ਤੇ ਉੱਘੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਪਹਿਲੇ ਦਿਨ ਹੋਏ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਹਰਭਗਵਾਨ ਸਿੰਘ ਚਾਵਲਾ ਨੇ ਕੀਤੀ ਤੇ ਧੰਨਵਾਦ ਡਾ. ਜੋਗਿੰਦਰ ਨੇ ਕੀਤਾ। ਸੈਮੀਨਾਰ ’ਚ ਵਿਦਿਆਰਥੀਆਂ, ਪਾਠਕਾਂ ਤੋਂ ਇਲਾਵਾ ਜਸਪਾਲ ਮਾਨਖੇੜਾ, ਡਾ.ਹਰਵਿੰਦਰ ਸਿੰਘ ਸਿਰਸਾ, ਕੇ.ਸਾਧੂ ਸਿੰਘ,ਸੁਵਰਨ ਸਿੰਘ ਵਿਰਕ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਸਿਰੜੀ, ਡਾ. ਕੁਲਵਿੰਦਰ ਸਿੰਘ ਪਦਮ, ਡਾ.ਸਿਕੰਦਰ ਸਿੰਘ ਸਿੱਧੂ, ਰਛਪਾਲ ਸਿੰਘ, ਗੁਰਸੇਵਕ ਸਿੰਘ ਕਮਾਲ, ਬੰਤਾ ਸਿੰਘ ਵੜਿੰਗ, ਭੁਪਿੰਦਰ ਸਰਾਂ, ਜਸਵੰਤ ਕੌਰ ਜੱਗਾ ਤਾਰੂਆਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀ . ਏ . ਯੂ . ਦੇ ਵਿਦਿਆਰਥੀਆਂ ਨੇ ਪੇਂਡੂ ਸਮਾਜ ਨੂੰ ਸਹਾਇਕ ਕਿੱਤਿਆਂ ਦੀ ਜਾਣਕਾਰੀ ਸੰਬੰਧੀ ਲਗਾਇਆ ਵਿਸ਼ੇਸ਼ ਕੈਂਪ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਕੱਢੀ ਫੂਕ-ਸਲੂਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।