14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੀਨੀਅਰ ਭਾਜਪਾ ਆਗੂ ਹੌਬੀ ਵਪਾਰ ਸੈੱਲ ਦੇ ਸਹਿ ਕਨਵੀਨਰ ਨਿਯੁਕਤ

ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਟੂਡੈਂਟ ਡੈਮੋਕਰੇਟਿਕ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਜਸਪ੍ਰੀਤ ਸਿੰਘ ਹੋਬੀ ਨੂੰ ਹਾਈ ਕਮਾਨ ਵਲੋਂ ਸੂਬਾ ਵਪਾਰ ਸੈੱਲ ਦਾ ਸਹਿ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਹੌਬੀ ਅੱਜ ਕੱਲ੍ਹ ਵਿਧਾਨ ਸਭਾ ਹਲਕਾ ਪੱਛਮੀ ਵਿਚ ਸਰਗਰਮੀ ਨਾਲ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਹੇ ਹਨ।

ਜਸਪ੍ਰੀਤ ਸਿੰਘ ਹੌਬੀ 14-10-2026
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਟੂਡੈਂਟ ਡੈਮੋਕਰੇਟਿਕ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਜਸਪ੍ਰੀਤ ਸਿੰਘ ਹੋਬੀ ਨੂੰ ਹਾਈ ਕਮਾਨ ਵਲੋਂ ਸੂਬਾ ਵਪਾਰ ਸੈੱਲ ਦਾ ਸਹਿ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਹੌਬੀ ਅੱਜ ਕੱਲ੍ਹ ਵਿਧਾਨ ਸਭਾ ਹਲਕਾ ਪੱਛਮੀ ਵਿਚ ਸਰਗਰਮੀ ਨਾਲ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਹੇ ਹਨ। ਨੌਜਵਾਨਾਂ ਵਿਚ ਚੰਗਾ ਰਸੂਖ ਰੱਖਣ ਵਾਲੇ ਹੌਬੀ ਨੇ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ ਅਤੇ ਲਗਾਤਾਰ ਭਾਜਪਾ ਪਾਰਟੀ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ। ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਹੌਬੀ ਨੂੰ ਹਾਈ ਕਮਾਨ ਵਲੋਂ ਇਹ ਮਾਨ ਸਨਮਾਨ ਦਿੱਤਾ ਗਿਆ ਹੈ। ਗੱਲਬਾਤ ਕਰਦਿਆਂ ਹੌਬੀ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੇ ਕਿਹਾ ਹੈ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਉਨ੍ਹਾਂ ਨੂੰ ਦਿੱਤੀ ਹੈ, ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਪ੍ਰਧਾਨ ਜੇ. ਐਸ. ਦਿਓਲ, ਮਹਿੰਦਰ ਪਾਲ ਸਿੰਘ, ਗੁਰਜੰਟ ਸਿੰਘ ਅਗਲੀ ਖ਼ਬਰ ਸ਼ਾਲੀਮਾਰ ਸਕੂਲ ਦੇ ਵਿਦਿਆਰਥੀਆਂ ਨੇ ਦਸਤਾਰ ਮੁਕਾਬਲੇ ’ਚ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।