ਲੁਧਿਆਣਾ, 20 ਨਵੰਬਰ (ਡਾ. ਤਰਲੋਚਨ ਸਿੰਘ)-ਸਾਹਿਤਕਦੀਪ ਵੈੱਲਫੇਅਰ ਸੁਸਾਇਟੀ ਵਲੋਂ ਸਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਹਰਸਰ ਜਾਈ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦੇ ਕੰਪਲੈਕਸ ਵਿਚ 'ਆਫ਼ਤਾਬ' ਨਾਮਕ ਸਾਂਝੇ ਸੰਗ੍ਰਹਿ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ¢ ਇਸ ਦੇ ਨਾਲ ਹੀ ਜਸਪ੍ਰੀਤ ਸਿੰਘ ਦੀ ਪੁਸਤਕ 'ਅਮਾਨਤ' ਦਾ ਸਰਵਰਕ ਲੋਕ ਅਰਪਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਬਰਜਿੰਦਰ ਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਡਾ. ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਡਾ. ਇਰਾਦੀਪ ਤ੍ਰੇਹਨ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਰਹੇ ¢ ਪ੍ਰੋਗਰਾਮ ਦਾ ਆਗਾਜ਼ ਨਵਨੀਤ ਕÏਰ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਗਾਏ ਸ਼ਬਦ ਨਾਲ ਕੀਤਾ ਗਿਆ¢ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਪੁਸਤਕ ਲੋਕ ਅਰਪਣ ਕੀਤੀ ਗਈ¢ ਇਸ ਮÏਕੇ ਪੁਸਤਕ ਵਿਚ ਸ਼ਾਮਿਲ ਕਵੀ ਅਤੇ ਕਵਿੱਤਰੀਆਂ ਨੂੰ ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕÏਰ ਹਰਸਰ-ਜਾਈ, ਉਪ ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ', ਇੰਦੂ ਬਾਲਾ ਲੁਧਿਆਣਵੀ (ਕੋ-ਆਰਡੀਨੇਟਰ) ਅਤੇ ਪ੍ਰਧਾਨਗੀ ਮੰਡਲ ਵਲੋਂ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕੀਤੇ ਗਏ ਕਵੀਆਂ ਵਿਚ ਸ਼ਿਵ ਲਾਲ ਪਾਮਾ, ਅਮਨਪ੍ਰੀਤ ਕÏਰ ਘਈ, ਨਿਖਿਲ, ਰਾਜਵਿੰਦਰ ਕÏਰ ਸੰਧੂ, ਚੰਦਰਜੀਤ ਕÏਰ, ਕੇ ਸਾਧੂ ਸਿੰਘ ਅਤੇ ਹੋਰ ਸ਼ਾਮਲ ਸਨ¢ ਮੰਚ ਸੰਚਾਲਨ ਦੀ ਭੂਮਿਕਾ ਉਭਰਦੀ ਕਵਿੱਤਰੀ ਰਾਜਵਿੰਦਰ ਕÏਰ ਵਲੋਂ ਬਾਖ਼ੂਬੀ ਨਿਭਾਈ ਗਈ ¢ ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਦੇ ਉਪ-ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਨੇ ਪ੍ਰਧਾਨਗੀ ਮੰਡਲ ਵਿਚ ਬੈਠੀਆਂ ਸ਼ਖ਼ਸੀਅਤਾਂ, ਕਵੀਆਂ ਅਤੇ ਕਵਿੱਤਰੀਆਂ ਦਾ ਧੰਨਵਾਦ ਕੀਤਾ ¢ ਇਸ ਮÏਕੇ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕÏਰ ਹਰਸਰ ਜਾਈ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾਂ ਦੇ ਉਦਮਸ਼ੀਲ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ¢