14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ-ਸਕੂਲ ਟੈਕਨੋ ਫੈਸਟ ਟੈਕਸਪਿ੍ੰਟ 'ਚ ਲਿਆ ਹਿੱਸਾ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ 30 ਵਿਦਿਆਰਥੀਆਂ ਦੀ ਟੀਮ ਨੇ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ 'ਚ ਕਰਵਾਏ ਇੰਟਰ-ਸਕੂਲ ਟੈਕਨੋ ਫੈਸਟ ਟੈਕਸਪਿ੍ੰਟ 3 ਵਿਚ ਹਿੱਸਾ ਲਿਆ, ਜਿਸ ਵਿਚ 21 ਸਕੂਲਾਂ ਦੇ 800 ਤੋਂ ਵੱਧ ਵਿਦਿਆਰਥੀਆਂ ਨੇ 270 ਟੀਮਾਂ ਬਣਾ ਕੇ 15 ਵੱਖ ਵੱਖ ਮੁਕਾਬਲਿਆਂ 'ਚ ਹਿੱਸਾ ਲਿਆ | ਜੀ.ਐਨ.ਪੀ.ਐਸ. ਦੀ ਟੀਮ ਨੇ 3.0 ਮੁਕਾਬਲਿਆਂ 'ਚ ਹਿੱਸਾ ਲਿਆ | ਸਕੂਲ ਦੀ ਟੀਮ ਨੇ ਐਡ-ਵੈਂਚਰ, ਪਿਕਸਲ ਪਲੇ ਮੁਕਾਬਲੇ 'ਚ ਪਹਿਲਾ ਇਨਾਮ ਜਿੱਤਿਆ | ਇਸ ਤੋਂ ਇਲਾਵਾ ਆਰਸੀ ਐਕਸਟ੍ਰੀਮ ਮੁਕਾਬਲੇ 'ਚ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਦੀ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਨੰੂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਲਗਾਇਆ ਬ੍ਰਹਮਾ ਕੁਮਾਰੀਆਂ ਦੁਆਰਾ ਗਿਆਨਵਰਧਨ ਸੈਸ਼ਨ <br/> ਅਗਲੀ ਖ਼ਬਰ ਜ਼ੋਨ ਸੀ ਦੇ ਬਾਹਰ ਰੈਨ ਵਾਟਰ ਹਾਰਵੈਸਟਿੰਗ ਯੂਨਿਟ ਬਣਿਆ ਖੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।