17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦੀਵਾਨ ਨੇ ਲੇਅਰ ਵੈਲੀ ਵਿਚ ਵਿਵਾਦਿਤ ਐਸ.ਟੀ.ਪੀ. ਨੂੰ ਮੁੜ ਚਾਲੂ ਕਰਨ ਤੋਂ ਰੋਕਣ ਲਈ ਮੁੱਖ ਮੰਤਰੀ ਨੂੰ ਦਖਲ ਦੀ ਕੀਤੀ ਮੰਗ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੇਅਰ ਵੈਲੀ, ਸਰਾਭਾ ਨਗਰ ਵਿਚ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦੀ ਮੁੜ ਸ਼ੁਰੂਆਤ ਨੂੰ ਰੋਕਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇਕ ਪੱਤਰ ਦਿਖਾਉਂਦੇ ਹੋਏ ਕਿਹਾ ਕਿ ਸਕੂਲ ਦੇ ਆਸ ਪਾਸ ਅਤੇ ਲੇਅਰ ਵੈਲੀ ਖੇਤਰ ਦੇ ਨੇੜੇ ਐਸ.ਟੀ.ਪੀ. ਦੀ ਮੁੜ ਸ਼ੁਰੂਆਤ ਨਾ ਕਰਨ ਦੀ ਮੰਗ ਕੀਤੀ, ਕਿਉਂਕਿ ਸੰਘਣੀ ਆਬਾਦੀ ਵਾਲੇ ਲੋਕਾਂ ਵਲੋਂ ਪਹਿਲਾਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ | ਦੀਵਾਨ ਨੇ ਕਿਹਾ ਕਿ ਐਸ.ਟੀ.ਪੀ. ਦੇ ਸੰਚਾਲਨ ਨਾਲ ਲਗਾਤਾਰ ਬਦਬੂ ਆਵੇਗੀ, ਜਿਸ ਨਾਲ ਆਲੇ ਦੁਆਲੇ ਦੀ ਹਵਾ ਦੀ ਗੁਣਵੱਤਾ ਬੁਰੀ ਤਰ੍ਹਾਂ ਘਟੇਗੀ | ਦੀਵਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਨਿਯਮਾਂ ਦੀ ਸਪੱਸ਼ਟ ਤੌਰ 'ਤੇ ਅਣਦੇਖੀ ਕਰਦਾ ਹੈ, ਜੋ ਭਵਿੱਖ ਦੀ ਨਾਗਰਿਕ ਯੋਜਨਾਬੰਦੀ ਲਈ ਇਕ ਖ਼ਤਰਨਾਕ ਉਦਾਹਰਨ ਕਾਇਮ ਕਰਦਾ ਹੈ, ਜੋ ਕਿ ਲੋਕਤੰਤਰੀ ਸ਼ਮੂਲੀਅਤ ਅਤੇ ਭਾਈਚਾਰਕ ਭਲਾਈ ਲਈ ਇਕ ਪਰੇਸ਼ਾਨ ਕਰਨ ਵਾਲੀ ਅਣਦੇਖੀ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਜ਼ਮੀਨ ਦੇ ਮਾਮਲੇ ਵਿਚ ਧੋਖਾਧੜੀ ਅਤੇ ਜਾਲਸਾਜ਼ੀ ਕਰਨ ਵਾਲੇ 10 ਪੁਰਸ਼ਾਂ ਅਤੇ 2 ਅÏਰਤਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਸੜਕ ਹਾਦਸੇ ਵਿਚ ਸੇਵਾ ਮੁਕਤ ਫੌਜੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।