ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿਚ ਜਾਇਦਾਦ ਵੇਚਣ ਦੇ ਮਾਮਲਿਆਂ ਵਿਚ ਕੇਸ ਦਰਜ ਕੀਤੇ ਹਨ¢ ਪਹਿਲੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪ੍ਰਵੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਦਰਖਾਸਤਕਰਤਾ ਪਾਸੋਂ 3 ਕਰੋੜ 1 ਲੱਖ, 48 ਹਜ਼ਾਰ 835 ਰੁਪਏ ਆਪਣੀ ਕੰਪਨੀ ਵਿਚ ਪੈਸੇ ਨਿਵੇਸ਼ ਕਰਵਾ ਕੇ ਹਰ ਮਹੀਨੇ 10 ਸਾਲ ਤੱਕ ਕਿਰਾਇਆ ਦੇਣ ਦੀ ਗੱਲ ਤੈਅ ਕੀਤੀ ਸੀ, ਜੋ ਮੁਲਜ਼ਮਾਂ ਨੇ ਦਰਖਾਸਤਕਰਤਾ ਦੀ ਰਕਮ ਵਾਪਸ ਨਾ ਕਰਕੇ ਅਮਾਨਤ ਵਿਚ ਖ਼ਿਆਨਤ ਅਤੇ ਧੋਖਾਧੜੀ ਕੀਤੀ¢ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਰਮੇਸ਼ ਪਾਲ ਡਾਇਰੈਕਟਰ, ਅਨਿਲ ਪਾਂਡੇ, ਸੁਨੀਲ ਕੁਮਾਰ, ਗÏਰਵ ਯਾਦਵ, ਸ਼ਿਵਾਨੀ ਪਾਂਡੇ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਦੂਜੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਵਿੰਦਰ ਕਤਿਆਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਫਲੈਟ ਨੰਬਰ 1704, ਟਵਿਨ ਟਾਵਰ, ਓਮੈਕਸ ਪੱਖੋਵਾਲ ਰੋਡ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ 1 ਕਰੋੜ, 50 ਲੱਖ ਰੁਪਏ ਹਾਸਿਲ ਕਰਕੇ ਧੋਖਾਧੜੀ ਕੀਤੀ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਇੰਦਰਪਾਲ ਸਿੰਘ, ਮਨਮੀਤ ਕÏਰ ਤੇ ਧੀਰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਤੀਜੇ ਮਾਮਲੇ ਵਿਚ ਥਾਣਾ ਸਲੇਮਟਾਬਰੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੂਰਜ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਜਾਇਦਾਦ ਡਬਲ ਸਟੋਰੀ ਦੁਕਾਨ ਰਕਬਾ 20 ਵਰਗ ਗਜ ਪਿੰਡ ਤਰਫ਼ ਕਾਰਾਬਾਰਾ ਦਾ ਸੌਦਾ ਇਕਰਾਰਨਾਮਾ 23 ਮਈ 2024 ਨੂੰ 10 ਲੱਖ ਰੁਪਏ ਕਰਕੇ ਮੁੱਦਈ ਨੂੰ ਰਕਬੇ ਦੀ ਰਜਿਸਟਰੀ ਨਹੀਂ ਕਰਵਾ ਕੇ ਦਿੱਤੀ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਮੁਸ਼ਤਾਕ ਅਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਚÏਥੇ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕ ਪਲਾਟ ਵਾਕਿਆ 150 ਵਰਗ ਗਜ ਵਾਕਿਆ ਪਿੰਡ ਗਿੱਲ ਦਾ ਸÏਦਾ ਕਰਕੇ ਉਸ ਪਾਸੋਂ 7 ਲੱਖ, 50 ਹਜ਼ਾਰ ਰੁਪਏ ਹਾਸਿਲ ਕਰਕੇ ਪਲਾਟ ਦੀ ਰਜਿਸਟਰੀ ਨਾ ਕਰਵਾ ਕੇ ਧੋਖਾਧੜੀ ਕੀਤੀ | ਜਾਂਚ ਅਧਿਕਾਰੀ ਹÏਲਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਜਸਵੰਤ ਸਿੰਘ, ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢ ਪੰਜਵੇਂ ਮਾਮਲੇ ਵਿਚ ਥਾਣਾ ਸਰਾਭਾ ਨਗਰ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਨਿਲ ਭਾਰਦਵਾਜ ਨੇ ਦੱਸਿਆ ਕਿ ਮੁਲਜ਼ਮ ਨੇ ਬਿਜ਼ਨਸ ਮੈਨੂੰਫੈਕਚਰਿੰਗ ਟਰੇਡਿੰਗ, ਇੰਪੋਰਟ ਤੇ ਐਕਸਪੋਰਟ ਦਾ ਵਪਾਰ ਕਰਨ ਦਾ ਝਾਂਸਾ ਦੇ ਕੇ ਉਸ ਪਾਸੋਂ ਪੈਸੇ ਹੜੱਪ ਕੇ ਧੋਖਾਧੜੀ ਕੀਤੀ¢ ਜਾਂਚ ਅਧਿਕਾਰੀ ਹਰਭੋਲ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਹਰਪ੍ਰੀਤ ਕੌਰ ਬਰਾੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢