ਲਾਡੋਵਾਲ, 20 ਨਵੰਬਰ (ਬਲਬੀਰ ਸਿੰਘ ਰਾਣਾ)-ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਦੇਸ਼ ਦੇ ਕੋਨੇ ਕੋਨੇ 'ਚ ਜਨਮ ਦਿਨ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜੀ.ਏ.ਡੀ. ਅਕੈਡਮੀ ਲਾਦੀਆਂ ਵਿਚ ਵੀ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਬਾਲ ਦਿਵਸ ਮਨਾਉਣ ਸਬੰਧੀ ਗੱਲਬਾਤ ਕਰਦਿਆਂ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਲਾਦੀਆਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਵਾਹਿਗੁਰੂ ਦੀਆਂ ਅਸੀਸਾਂ ਨਾਲ ਕੀਤੀ, ਜਿਸ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਨੂੰ ਤਰੋ ਤਾਜ਼ਾ ਕਰਦਿਆਂ ਉਨ੍ਹਾਂ ਦੇ ਜੀਵਨ ਕਾਲ ਵਿਚੋਂ ਵਡਮੁੱਲੀਆਂ ਯਾਦਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ ਗਿਆ, ਜਿਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਚਾਚਾ ਨਹਿਰੂ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਚਾਚਾ ਨਹਿਰੂ ਦੀ ਤਸਵੀਰ ਨੂੰ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ¢ ਜਦ ਕਿ ਅਧਿਆਪਕਾਂ ਅਤਿ ਵਿਦਿਆਰਥੀਆਂ ਵਲੋਂ ਗੀਤ, ਕਵਿਤਾਵਾਂ ਅਤੇ ਇਕ ਛੋਟਾ ਸਕਿੱਟ ਪੇਸ਼ ਕੀਤਾ ਗਿਆ, ਜਿਸ ਵਿਚ ਚਾਚਾ ਨਹਿਰੂ ਜੀ ਦਾ ਉਪਦੇਸ਼ ਅਤੇ ਸੰਦੇਸ਼ ਦੀ ਝਲਕ ਦਿਖਾਈ ਦਿੱਤੀ | ਉਨ੍ਹਾਂ ਦੱਸਿਆ ਕਿ ਬਾਲ ਦਿਵਸ ਮÏਕੇ ਅਕੈਡਮੀ ਵਲੋਂ ਅਕੈਡਮੀ ਵਲੋਂ ਮਜ਼ੇਦਾਰ ਖੇਡਾਂ, ਪ੍ਰਤਿਭਾ ਪ੍ਰਦਰਸ਼ਨ ਅਤੇ ਸਭਿਆਚਾਰਕ ਪ੍ਰੋਗਰਾਮਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੂਰੇ ਦਿਨ ਭਰ ਰੁਮਾਂਚਿਤ ਰੱਖਿਆ ਅਤੇ ਸਕੂਲ ਦਾ ਮਾਹÏਲ ਹਰ ਗਤੀਵਿਧੀ ਤੋਂ ਬਾਅਦ ਤਾਲੀਆਂ ਤੇ ਹਾਸਿਆਂ ਨਾਲ ਗੂੰਜਦਾ ਰਿਹਾ¢ ਇਸ ਮÏਕੇ ਪਿੰ੍ਰਸੀਪਲ ਰੀਮਾ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚੇ ਸਾਡੇ ਸੰਸਥਾਨ ਦੀ ਧੜਕਣ ਹਨ¢ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਵੀ ਆਪਣੇ ਸ਼ੁੱਭ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਬੱਚੇ ਦੇਸ਼ ਦੇ ਭਵਿੱਖ ਦੇ ਅਸਲੀ ਨਿਰਮਾਤਾ ਹਨ | ਜੀ. ਏ.ਡੀ. ਅਕੈਡਮੀ ਵਿਚ ਅਸੀਂ ਉਨ੍ਹਾਂ ਨੂੰ ਸਿਰਫ਼ ਗਿਆਨ ਹੀ ਨਹੀਂ, ਸਗੋਂ ਸਿਆਣਪ ਅਤੇ ਨੈਤਿਕ ਮਜ਼ਬੂਤੀ ਵੀ ਦੇਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਾਂ ¢ ਸਮਾਗਮ ਦਾ ਸਮਾਪਨ ਸਮਾਰੋਹ ਬੱਚਿਆਂ ਨੂੰ ਤੋਹਫ਼ੇ ਅਤੇ ਰਿਫਰੈਸ਼ਮੈਂਟ ਵੰਡਣ ਨਾਲ ਹੋਇਆ ¢