ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ) ਸਮਾਰਟ ਸਿਟੀ ਦੇ ਸੁਪਨੇ ਦਿਖਾਉਣ ਵਾਲਾ ਨਗਰ ਨਿਗਮ ਆਪਣੇ ਹੀ ਜੋਨ-ਸੀ ਦੀ ਸਫਾਈ ਸੰਬੰਧੀ ਬੁਰੀ ਤਰ੍ਹਾਂ ਨਾਕਾਮ ਨਜ਼ਰ ਆ ਰਿਹਾ ਹੈ | ਸ਼ਹਿਰਵਾਸੀਆਂ ਨੰੂ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖਣ ਦੀ ਅਪੀਲ ਕਰਨ ਵਾਲੇ ਨਿਗਮ ਦੀ ਹਾਲਤ ਇਹ ਹੈ ਕਿ ਜੋਨ-ਸੀ ਦੇ ਦਫਤਰ ਦੇ ਉਪਰ ਬਣੇ ਬਾਥਰੂਮ ਦੀ ਟੁੱਟੀ ਪਾਈਪਲਾਈਨ ਸਿੱਧਾ ਸੜਕ 'ਤੇ ਪਿਸ਼ਾਬ ਸੁੱਟ ਰਹੀ ਹੈ | ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਥਰੂਮ ਤੋਂ ਨਿਕਲਣ ਵਾਲੀ ਪਾਈਪ ਉਪਰ ਤੋਂ ਹੇਠਾਂ ਤੱਕ ਆਉਂਦੀ ਹੈ | ਪਰ ਪਹਿਲੀ ਮੰਜ਼ਿਲ ਤੋਂ ਹੀ ਟੁੱਟੀ ਹੋਣ ਕਰਕੇ ਸਾਰਾ ਗੰਦਾ ਪਾਣੀ ਸੜਕ 'ਤੇ ਹੀ ਵੱਗ ਰਿਹਾ ਹੈ, ਜਿਸ ਨਾਲ ਬਦਬੂ ਤੇ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਪਾਈਪ ਦੇ ਬਿਲਕੁਲ ਕੋਲ ਹੀ ਸੀਵਰੇਜ਼ ਮੇਨਹੋਲ ਮੌਜੂਦ ਹੋਣ ਦੇ ਬਾਵਜੂਦ ਇਸਦਾ ਜੋੜ ਉਸ ਨਾਲ ਨਹੀਂ ਕੀਤਾ ਗਿਆ | ਲੋਕਾਂ ਦਾ ਕਹਿਣਾ ਹੈ ਕਿ ਜੇ ਨਿਗਮ ਆਪਣੇ ਹੀ ਜੋਨ ਵਿਚ ਸਫਾਈ ਅਤੇ ਸਵੱਛਤਾ ਦੇ ਮਿਆਰ ਕਾਇਮ ਨਹੀਂ ਰੱਖ ਸਕਦਾ, ਤਾਂ ਫਿਰ ਪੂਰੇ ਸ਼ਹਿਰ ਨੰੂ ਸਾਫ ਸੁਥਰਾ ਬਣਾਉਣ ਦੇ ਦਾਅਵੇ ਕਿੱਥੇ ਤੱਕ ਸੱਚੇ ਹਨ | ਨਿਗਮ ਪ੍ਰਸ਼ਾਸਨ ਦੀ ਇਹ ਲਾਪਰਵਾਹੀ ਨਾ ਕੇਵਲ ਸਫਾਈ ਪ੍ਰਬੰਧ ਤੇ ਸਵਾ© ਖੜ੍ਹੇ ਕਰਦੀ ਹੈ, ਸਗੋਂ ਬੀਮਾਰੀਆਂ ਦੇ ਫੈੇਲਣ ਦਾ ਖਤਰਾ ਵੀ ਵਧਾ ਰਹੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਨਿਗਮ ਇਸ ਟੁੱਟੀ ਪਾਈਪ ਲਾਈਨ ਨੰੂ ਤੁਰੰਤ ਠੀਕ ਕਰਕੇ ਸੀਵਰੇਜ ਨਾਲ ਜੋੜੇ, ਤਾਂ ਜੋ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ |